ਆਤਿਸ਼ੀ ਵਿਰੁਧ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਮਲਾ ਦਰਜ ਹੋਵੇ : ਕਰਮਬੀਰ ਗੋਰਾਇਆ

ਕਿਹਾ, ਆਪ ਪਾਰਟੀ ਦੀ ਗੁਰੂ ਸਾਹਿਬਾਨਾਂ ਪ੍ਰਤੀ ਸੋਚ ਘਿਰਨਾ ਤੇ ਨਫ਼ਰਤ ਦੀ ਨਿਸ਼ਾਨੀ

ਚੰਡੀਗੜ੍ਹ, 9 ਜਨਵਰੀ (ਦੁਰਗੇਸ਼ ਗਾਜਰੀ) : ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਮਾਰਲੀਨਾ ਵਲੋਂ ਪਿੱਛਲੇ ਦਿਨੀ ਦਿੱਲੀ ਵਿਧਾਨ ਸਭਾ ਵਿੱਚ ਸਿੱਖ ਗੁਰੂ ਸਾਹਿਬਾਨਾ ਦੇ ਸਨਮਾਨ ਤੇ ਕੀਤੀ ਗਈ ਟਿੱਪਣੀ ਬੇਹੱਦ ਸ਼ਰਮਨਾਕ ਅਤੇ ਘਟੀਆ ਕਿਸਮ ਦੀ ਟਿੱਪਣੀ ਹੈ ਜਿਸ ਨੇ ਪੰਜਾਬ ਹੀ ਨਹੀਂ ਪੂਰੈ ਦੇਸ਼ਾ-ਪ੍ਰਦੇਸਾਂ ਵਿੱਚ ਸਿੱਖ ਸਮਾਜ ਦੇ ਨਾਲ-ਨਾਲ ਸਿੱਖ ਸਮਾਜ ਪ੍ਰਤੀ ਸਨਮਾਨ ਰੱਖਣ ਵਾਲੇ ਲੋਕਾਂ ਦੇ ਦਿਲਾ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਬਿਆਨ ਨਾਲ ਪੂਰੀ ਦੁਨੀਆ ਚ ਵਸਦੇ ਸਿੱਖਾਂ ਪ੍ਰਤੀ ਆਮ ਆਦਮੀ ਪਾਰਟੀ ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਉਸ ਦੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਖਾਂ ਵਿਰੋਧੀ ਮਾਨਸਿਕਤਾ ਜੱਗ ਜਾਹਿਰ ਹੋ ਗਈ ਹੈ। ਇਹਨਾਂ ਬਿਆਨਾਂ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਕਰਮਬੀਰ ਸਿੰਘ ਗੁਲੂ ਗੋਰਾਇਆ ਨੇ ਕੀਤਾ। ਕਰਮਬੀਰ ਸਿੰਘ ਗੋਰਾਇਆ ਨੇ ਕਿਹਾ ਕਿ ਇਸ ਘਟੀਆ ਟਿਪਣੀ ਲਈ ਆਪ ਦੀ ਐਮ ਐਲ ਏ ਆਤਿਸ਼ੀ ਮਾਰਲੀਨਾ 'ਤੇ ਸਿੱਖਾਂ ਦੀਆ ਭਾਵਨਾਵਾਂ ਨੂੰ ਠੇਸ ਪਹੁਚਾਉਣ ਲਈ ਧਾਰਮਿਕ ਧਾਰਵਾ ਤਹਿਤ ਪਰਚਾ ਦਰਜ਼ ਹੋਣਾ ਚਾਹੀਦਾ ਹੈ ਅਤੇ ਉਸ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਵੀ ਰੱਦ ਹੋਣੀ ਚਾਹੀਦੀ ਹੈ । ਉਹਨਾਂ ਅੱਗੇ ਕਿਹਾ ਆਤਿਸ਼ੀ ਮਾਰਲੀਨਾ ਦਾ ਸਮਾਜਿਕ ਬਾਇਕਾਟ ਹੋਣਾ ਚਾਹੀਦਾ ਹੈ। ਤਾ ਜੋ ਅੱਗੇ ਤੋਂ ਕੋਈ ਵੀ ਸਿੱਖਾਂ ਦੇ ਗੁਰੂ ਸਾਹਿਬਾਨਾ ਪ੍ਰਤੀ ਅਜਿਹੀਆਂ ਘਟੀਆ ਟਿੱਪਣੀਆਂ ਕਰਣ ਦੀ ਹਿੰਮਤ ਨਾ ਕਰ ਸਕੇ। ਗੁਲੂ ਗੋਰਾਇਆ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾ ਤੋਂ ਸਿੱਖਾਂ ਅਤੇ ਗੁਰੂਦਵਾਰਿਆਂ ਦੇ ਗੋਲਕਾਂ ਨੂੰ ਲੈ ਕਈਵਾਰ ਟਿੱਪਣੀਆਂ ਕੀਤੀਆਂ ਹਨ। ਭਗਵੰਤ ਮਾਨ ਵਲੋਂ ਮੁੱਖ ਮੰਤਰੀ ਓਹਦੇ ਦਾ ਵੀ ਸੰਮਾਨ ਨਹੀ ਕੀਤਾ ਜਾਂਦਾ ਇਸ ਤੋਂ ਸਿੱਧ ਹੁੰਦਾ ਹੈ ਕਿ ਭਗਵੰਤ ਮਾਨ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਲੀਡਰਾ ਦੀ ਸਿੱਖਾਂ ਪ੍ਰਤੀ ਮਨ ਵਿਚ ਕਿੰਨਾ ਜ਼ਹਿਰ ਭਰਿਆ ਹੋਇਆ ਹੈ। ਕਰਮਬੀਰ ਗੋਰਾਇਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਹੈ ਅਤੇ ਉਹਨਾਂ ਲਈ ਸ਼੍ਰੀ ਅਕਾਲ ਤਖ਼ਤ ਸਭ ਤੋਂ ਮਹਾਨ ਹੈ। ਇਸ ਲਈ ਇਹੋ ਜਿਹੇ ਅਪਮਾਨਜਨਕ ਸ਼ਬਦਾ ਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ ਨਹੀਂ ਕਰੇਗਾ। ਜੇ ਆਉਣ ਵਾਲੇ ਸਮੇ ਤੱਕ ਆਤਿਸ਼ੀ ਮਾਰਲੀਨਾ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਈ ਤਾ ਯੂਥ ਅਕਾਲੀ ਦਲ ਦਾ ਆਗੂ ਹੋਣ ਦੇ ਨਾਤੇ ਆਉਣ ਵਾਲੇ ਸਮੇ ਵਿਚ ਧਰਨੇ ਪ੍ਰਦਸ਼ਨ ਕੀਤੇ ਜਾਣਗੇ ਅਤੇ ਵੱਡੇ ਤੋਰ ਤੇ ਸੰਘਰਸ਼ ਵਿਡਿਆ ਜਾਵੇਗਾ।

——————————
This news is auto published from an agency/source and may be published as received.

Leave a Reply

Your email address will not be published. Required fields are marked *