
ਮਨਰੇਗਾ ਬਚਾਉਣ ਲਈ ਕਾਂਗਰਸ ਪੂਰੇ ਦੇਸ਼ ਅੰਦਰ ਹਰੇਕ ਸ਼ਹਿਰ, ਕਸਬੇ, ਪਿੰਡ ਅਤੇ ਮੁਹੱਲਿਆਂ ਤਕ ਜਾਵੇਗੀ – ਭੁਪੇਸ਼ ਬਘੇਲ
ਸਮਰਾਲਾ, 9 ਜਨਵਰੀ (ਕਮਲਜੀਤ ਕੌਰ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਦੇ ਵਿੱਚ ਕੀਤੇ ਗਏ ਬਦਲਾਅ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਪੂਰੇ ਭਾਰਤ ਵਿੱਚ ਮਨਰੇਗਾ ਬਚਾਓ ਸੰਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ ਕਾਂਗਰਸ ਪਾਰਟੀ ਵੱਲੋਂ ਅੱਜ ਸਮਰਾਲਾ ਵਿਖੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸਮੁੱਚੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹਜ਼ਾਰਾਂ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੀ। ਇਸ ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੱਖਾਂ ਮਨਰੇਗਾ ਮਜਦੂਰਾਂ ਦੀ ਰੋਜੀ ਰੋਟੀ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਦੇ ਦਿੱਤੀ ਹੈ। ਉਨਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਵਾਂਗ ਇਹ ਕਾਨੂੰਨ ਵੀ ਮੋਦੀ ਨੂੰ ਵਾਪਸ ਲੈਣਾ ਪਵੇਗਾ। ਮਨਰੇਗਾ ਸਕੀਮ ਨੂੰ ਮੁੜ ਚਾਲੂ ਕਰਾਉਣ ਲਈ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਵਿੱਚ ਸੰਘਰਸ਼ ਛੇੜ ਦਿੱੱਤਾ ਹੈ, ਜਿਸ ਲਈ ਉਹ ਪੂਰੇ ਭਾਰਤ ਦੇ ਹਰ ਸ਼ਹਿਰ, ਪਿੰਡ ਅਤੇ ਹਰ ਗਲੀ ਮੁਹੱਲੇ ਤੱਕ ਜਾ ਕੇ ਮਜ਼ਦੂਰਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਆਮ ਲੋਕਾਂ ਨਾਲ ਵਾਅਦਾ ਵੀ ਕੀਤਾ ਕਿ 2029 ਵਿੱਚ ਕਾਂਗਰਸ ਪਾਰਟੀ ਦੇ ਸੱੱਤਾ ਵਿੱਚ ਆਉਣ ਨਾਲ ਮਨਰੇਗਾ ਸਕੀਮ ਨੂੰ ਦੋਬਾਰਾ ਚਾਲੂ ਕੀਤਾ ਜਾਵੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਹੀਨਾ ਕਾਂਵੜੇ, ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਰੁਜਗਾਰ ਮਿਲਣ ਨਾਲ ਉਨ੍ਹਾਂ ਦੇ ਘਰ ਦਾ ਚੁੱਲਾ ਜਲਦਾ ਸੀ ਅਤੇ ਇਸ ਯੋਜਨਾ ਵਿੱਚ ਕੇਂਦਰ ਸਰਕਾਰ 90 ਪ੍ਰਤੀਸ਼ਤ ਫੰਡ ਮੁਹੱਈਆ ਕਰਦੀ ਸੀ ਅਤੇ ਸੂਬਾ ਸਰਕਾਰ 10 ਪ੍ਰਤੀਸ਼ਤ ਆਪਣਾ ਹਿੱਸਾ ਪਾਉਂਦੀ ਸੀ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦਾ ਹਿੱਸਾ ਵਧਾ ਕੇ 40 ਪ੍ਰਤੀਸ਼ਤ ਕਰ ਦਿੱਤਾ ਹੈ, ਕੇਂਦਰ ਸਰਕਾਰ 60 ਪ੍ਰਤੀਸ਼ਤ ਆਪਣਾ ਹਿੱਸਾ ਪਾਵੇਗੀ। ਪ੍ਰੰਤੂ ਪੰਜਾਬ ਸਰਕਾਰ ਅਜਿਹਾ ਨਹੀਂ ਕਰੇਗੀ। ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਦੀ ਝਾੜੂ ਸਰਕਾਰ ਮਜੂਦਰਾਂ ਨੂੰ ਮਾਰ ਸੁੱਟੇਗੀ, ਪ੍ਰੰਤੂ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਇਸ ਦੌਰਾਨ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ, ਡਾਕਟਰ ਅਮਰ ਸਿੰਘ, ਲਖਵੀਰ ਸਿੰਘ ਲੱਖਾ ਪਾਇਲ, ਗੁਰਕੀਰਤ ਸਿੰਘ ਕੋਟਲੀ, ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਤੇ 2029 ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਮਨਰੇਗਾ ਕਾਨੂੰਨ ਵਾਪਸ ਲਿਆਂਦਾ ਜਾਵੇਗਾ ਤੇ 150 ਦਿਨ ਦੇ ਕੰਮ ਦੀ ਗਾਰੰਟੀ ਦਿੱਤੀ ਜਾਵਗੀ । ਇਸ ਸੰਬੰਧ ਵਿੱਚ ਵੱਖ-ਵੱਖ ਮਨਰੇਗਾ ਵਰਕਰਾਂ ਨਾਲ ਗੱਲਬਾਤ ਦੌਰਾਨ ਮਨਰੇਗਾ ਵਰਕਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿੱਚ ਜੋ ਬਦਲਾਅ ਕੀਤਾ ਜਾ ਰਿਹਾ ਹੈ ਉਸ ਨਾਲ ਉਨਾਂ ਦੀ ਰੋਜੀ ਰੋਟੀ ਨੂੰ ਨੁਕਸਾਨ ਹੋਵੇਗਾ ਤੇ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਲੜਨ ਨੂੰ ਤਿਆਰ ਹਾਂ। ਰੈਲੀ ਵਿੱਚ ਉਪਰੋਕਤ ਤੋਂ ਇਲਾਵਾ ਕਾਂਗਰਸ ਦੀ ਲੀਡਰਸ਼ਿਪ ਵਿੱਚ ਵਿਜੈ ਇੰਦਰ ਸਿੰਗਲਾ ਸਾਬਕਾ ਮੰਤਰੀ ਪੰਜਾਬ, ਮਮਤਾ ਬੱਤਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਅੰਮ੍ਰਿਤਸਰ, ਅਮਨਦੀਪ ਕੌਰ ਢੋਲੇਵਾਲ ਸੂਬਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ, ਪ੍ਰਵੀਨ ਰਾਣਾ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਫਤਹਿਗੜ੍ਹ ਸਾਹਿਬ, ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਤਹਿਗੜ੍ਹ ਸਾਹਿਬ, ਕਸਤੂਰੀ ਲਾਲ ਮਿੰਟੂ ਸੀਨੀ: ਕਾਂਗਰਸੀ ਆਗੂ, ਨਰੇਸ਼ ਚੌਹਾਨ ਸੀਨੀ: ਕਾਂਗਰਸੀ ਆਗੂ ਬਸੀ ਪਠਾਣਾ, ਮੁਹੰਮਦ ਸਦੀਕ ਸਾਬਕਾ ਐਮ. ਪੀ., ਸਵਰਨਜੀਤ ਕੌਰ ਜ਼ਿਲ੍ਹਾ ਪ੍ਰਧਾਨ ਮੋਹਾਲੀ ਵਿੰਗ ਮੋਹਾਲੀ ਜਤਿੰਦਰ ਸਿੰਘ ਜੋਗਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਵਿਕਰਮ ਸਿੰਘ ਬਾਜਵਾ, ਬਲਵਿੰਦਰ ਸਿੰਘ ਬੈਂਸ, ਸਿਮਰਨਜੀਤ ਸਿੰਘ ਬੈਂਸ, ਅਜਮੇਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਮਨਪ੍ਰੀਤ ਸਿੰਘ ਧਾਲੀਵਾਲਾ, ਅਨਿਲ ਜੋਸ਼ੀ, ਮਲਕੀਤ ਸਿੰਘ ਦਾਖਾ, ਪਰਮਿੰਦਰ ਤਿਵਾੜੀ ਬਲਾਕ ਪ੍ਰਧਾਨ ਮਾਛੀਵਾੜਾ, ਸਾਧੂ ਸਿੰਘ ਧਰਮਸੋਤ, ਵਿਸ਼ਾਲ ਭਾਰਤੀ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਪਰਮਿੰਦਰ ਗੋਲਡੀ ਯੂਥ ਪ੍ਰਧਾਨ ਸਮਰਾਲਾ,ਜਸਪ੍ਰੀਤ ਸਿੰਘ ਜੱਸੂ ਪ੍ਰਧਾਨ ਯੂਥ ਕਾਂਗਰਸ ਮਾਛੀਵਾੜਾ, ਮਾਸਟਰ ਤਰਸੇਮ ਲਾਲ, ਜੁਗਲ ਕਿਸ਼ੋਰ ਸਾਹਨੀ, ਅਮਰਨਾਥ ਤਾਗਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਮਨਰੇਗਾ ਮਜਦੂਰ ਹਾਜਰ ਸਨ।
——————————
This news is auto published from an agency/source and may be published as received.
