ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਮੁਲਜ਼ਮ ਨਜਾਇਜ਼ ਪਿਸਟਲ ਸਣੇ ਕਾਬੂ

ਤਰਨਤਾਰਨ, 25 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਤਰਨਤਾਰਨ ਪੁਲਿਸ ਨੇ ਬੀਤੇ 20 ਦਸੰਬਰ ਪਿੰਡ ਰਸੂਲਪੁਰ ਵਿਖੇ ਸੈਲੂਨ ਤੋਂ ਘਰ ਪਰਤ ਰਹੀ ਲੜਕੀ 'ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤਿਆ ਨਜਾਇਜ਼ ਪਿਸਟਲ ਵੀ ਮੁਲਜ਼ਮ ਕੋਲੋਂ ਬਰਾਮਦ ਕੀਤਾ ਹੈ। ਮੁਲਾਜ਼ਮ ਦੀ ਪਹਿਚਾਣ ਪਿੰਡ ਬਨਵਾਲੀਪੁਰ ਨਿਵਾਸੀ ਅਰਜਨ ਸਿੰਘ ਵੱਜੋਂ ਹੋਈ ਹੈ। ਦੱਸਣਯੋਗ ਹੈ ਕਿ ਪਿੰਡ ਬਨਵਾਲੀਪੁਰ ਦੀ ਲੜਕੀ ਨਵਰੂਪ ਕੌਰ ਜੋ ਕਿ ਤਰਨਤਾਰਨ ਵਿਖੇ ਸੈਲੂਨ 'ਤੇ ਕੰਮ ਕਰਦੀ ਸੀ, ਉਹ ਆਪਣੇ ਪਿੰਡ ਜਾਣ ਲਈ ਪਿੰਡ ਰਸੂਲਪੁਰ ਵਿਖੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਰਜਨ ਸਿੰਘ ਵੱਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਈ, ਜਿਸ ਦੀ ਬੀਤੇ ਦਿਨ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਐਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਰਜਨ ਸਿੰਘ ਦੀ ਮ੍ਰਿਤਕ ਲੜਕੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕੋਈ ਤਕਰਾਰ ਚੱਲ ਰਹੀ ਸੀ। ਜਿਸ ਦੇ ਚਲਦਿਆਂ ਉਸ ਵੱਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀਆਂ ਲੱਗਣ ਕਾਰਨ ਉਸਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *