ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਵੱਲੋਂ ਲਗਾਇਆ ਗਿਆ ਬਿਰਧ ਆਸ਼ਰਮ ਵਿੱਖੇ ਸੇਵਾ ਦਾ ਪ੍ਰੋਜੈਕਟ

ਬੱਸੀ ਪਠਾਣਾਂ (ਉਦੇ ਧੀਮਾਨ) ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਬੱਸੀ ਪਠਾਣਾ ਵੱਲੋਂ ਮਹਿਲਾ ਮੁਖੀ ਸ਼੍ਰੀਮਤੀ ਮੀਨੂੰ ਬਾਲਾ, ਪ੍ਰੋਜੈਕਟ ਹੈੱਡ ਸ਼੍ਰੀਮਤੀ ਰਮੇਸ਼ ਕੁਮਾਰੀ ਅਤੇ ਸ਼੍ਰੀਮਤੀ ਮਨੂੰ ਸੱਗੜ ਦੀ ਦੇਖ-ਰੇਖ ਹੇਠ ਬਿਰਧ ਆਸ਼ਰਮ ਵਿੱਖੇ ਇੱਕ ਸੇਵਾ ਪ੍ਰੋਜੈਕਟ ਕਰਵਾਇਆ ਗਿਆ, ਜਿਸ ਵਿੱਚ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪ੍ਰੀਸ਼ਦ ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮਹਿਲਾ ਮੁਖੀ ਸ਼੍ਰੀਮਤੀ ਮੀਨੂੰ ਬਾਲਾ ਅਤੇ ਸੇਵਾ ਮੁਖੀ ਸ਼੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ‘ਤੇ ਸੇਵਾ ਕਾਰਜ ਕਰਵਾਏ ਜਾਂਦੇ ਹਨ। ਸਾਡੇ ਸਾਰਿਆਂ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਹਰ ਸ਼ਹਿਰ ਵਿਚ ਬੁਢਾਪਾ ਘਰ ਖੁੱਲ੍ਹੇ ਹੋਏ ਹਨ। ਜਦੋਂ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਅਸੀਂ ਉਨ੍ਹਾਂ ਨੂੰ ਇਕੱਲੇ ਛੱਡ ਦਿੰਦੇ ਹਾਂ ਅਤੇ ਜੋ ਆਪਣੇ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਉਹ ਬਹੁਤ ਮੰਦਭਾਗੇ ਹਨ। ਉਨ੍ਹਾਂ ਕਿਹਾ ਕਿ ਅੱਜ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਸਾਡੇ ਸਾਰਿਆਂ ਲਈ ਸੁਭਾਗ ਦੀ ਗੱਲ ਹੈ। ਬਿਰਧ ਆਸ਼ਰਮ ਦੇ ਪ੍ਰਧਾਨ ਸੁਨੀਲ ਰੈਨਾ ਨੇ ਪ੍ਰੀਸ਼ਦ ਦੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਵੱਲੋ ਬਿਰਧ ਆਸ਼ਰਮ ਨੂੰ ਸਮੇਂ-ਸਮੇਂ ‘ਤੇ ਯੋਗਦਾਨ ਲਈ ਸ਼ਾਖਾ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਸ੍ਰੀਮਤੀ ਡਿੰਪਲ ਰਾਣੀ, ਸ੍ਰੀਮਤੀ ਨੀਰੂ ਸੋਨੀ, ਮੀਤ ਪ੍ਰਧਾਨ ਨੀਰਜ ਗੁਪਤਾ, ਸੰਸਕਾਰ ਮੁਖੀ ਬਲਦੇਵ ਕ੍ਰਿਸ਼ਨ, ਅਨਿਲ ਕੁਮਾਰ, ਰਾਕੇਸ਼ ਸੋਨੀ, ਇੰਦਰਦੀਪ ਕੁਮਾਰ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ