
ਭਾਸ਼ਾ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਧਾਰਮਿਕ ਕਵੀ ਦਰਬਾਰ ਦਾ ਆਯੋਜਨ
ਫਤਹਿਗੜ੍ਹ ਸਾਹਿਬ, 25 ਦਸੰਬਰ:
ਭਾਸ਼ਾ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿੱਚ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਸਾਹਿਤ ਸਭਾ ਮੰਡੀ ਗੋਬਿੰਦਗੜ੍ਹ ਤੋਂ ਉਪਕਾਰ ਸਿੰਘ ਦਿਆਲਪੁਰੀ, ਪੰਜਾਬੀ ਲਿਖਾਰੀ ਸਭਾ ਸਰਹਿੰਦ ਤੋਂ ਬਲਤੇਜ ਸਿੰਘ ਬਠਿੰਡਾ, ਪੰਜਾਬੀ ਚੇਤਨਾ ਸਾਹਿਤ ਸਭਾ ਸਰਹਿੰਦ ਤੋਂ ਹਾਕਮ ਸਿੰਘ ਅਤੇ ਸਾਹਿਤ ਸਭਾ ਅਮਲੋਹ ਤੋਂ ਬਲਵੀਰ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ।
ਸਹਾਇਕ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਅਤੇ ਇਤਿਹਾਸ ਨੂੰ ਪੜ੍ਹਨ ਦੀ ਬਹੁਤ ਜ਼ਰੂਰਤ ਹੈ।
ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਵੀ ਧਾਰਮਿਕ ਬਹੁਤ ਸ਼ਾਨਦਾਰ ਉਪਰਾਲਾ ਹੈ ।
ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਰਾਮ ਸਿੰਘ ਅਲਬੇਲਾ ਨੇ ਲੋਕ ਸਾਜ਼ ਤੂੰਬੀ ਨਾਲ ਆਪਣੀ ਰਚਨਾ ਪੇਸ਼ ਕੀਤੀ।
ਇਸ ਪਿੱਛੋਂ ਕਵੀ ਰਣਜੀਤ ਸਿੰਘ, ਉਪਕਾਰ ਸਿੰਘ ਦਿਆਲਪੁਰੀ, ਸੰਤ ਸਿੰਘ ਸੋਹਲ, ਅਮਰਜੀਤ ਸ਼ੇਰਪੁਰੀ, ਅਮਰਬੀਰ ਸਿੰਘ ਚੀਮਾ, ਹਰੀ ਸਿੰਘ ਚਮਕ, ਕੁਲਵੰਤ ਸਿੰਘ ਜੱਸਲ, ਅਮ੍ਰਿਤਪਾਲ ਕੌਰ, ਹਰਪਾਲ ਸਿੰਘ ਪਾਲ, ਸ਼ਮਸ਼ੇਰ ਸਿੰਘ ਰਾਣਵਾਂ, ਸੁਰਜੀਤ ਸਿੰਘ ਸੀਤਲ, ਕਿਰਨਪ੍ਰੀਤ ਸਿੰਘ, ਬਰਜਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਬੀੜ ਕਿਸ਼ਨ, ਪ੍ਰੋ. ਸੁਹਿੰਦਰਬੀਰ ਸਿੰਘ ਅਮ੍ਰਿੰਤਸਰ, ਅਮਰਜੀਤ ਸਿੰਘ ਸ਼ੇਰਪੁਰੀ, ਜਗਪਾਲ ਸਿੰਘ ਜੱਗਾ ਜਮਾਲਪੁਰੀ, ਹਰਦੀਪ ਸਿੰਘ ਕਲਮ ਗਹੌਣ, ਜਸਵਿੰਦਰ ਸਿੰਘ ਕਾਈਨੌਰ, ਹਰਬੰਸ ਸਿੰਘ, ਡਿੰਪਲਜੋਤ ਕੌਰ, ਪ੍ਰਭਜੋਤ ਕੌਰ, ਗੁਰਲੀਨ ਕੌਰ, ਚਾਹਤਦੀਪ ਕੌਰ, ਹਰੀ ਸਿੰਘ ਚਮਕ, ਡਾ. ਹਰਦੇਵ ਸਿੰਘ, ਮਹਿੰਦਰ ਸਿੰਘ ਮਿੰਦੀ, ਤਰਨਜੀਤ ਕੌਰ ਗਰੇਵਾਲ, ਅਵਤਾਰ ਸਿੰਘ ਮਾਨਸਾ, ਤਾਰਾ ਸਿੰਘ ਮਠਿਆੜਾ, ਮਲਕੀਤ ਸਿੰਘ ਨਾਗਰਾ, ਅਨੁਵੀਰ ਕੌਰ ਅਤੇ ਬਲਤੇਜ ਸਿੰਘ ਬਠਿੰਡਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਆਪਣੀਆਂ ਕਵਿਤਾਵਾਂ ਸਰੋਤਿਆਂ ਅਤੇ ਸੰਗਤ ਨੂੰ ਸੁਣਾਈਆਂ।
ਛੋਟੀ ਬੱਚੀ ਪਹਿਲਪ੍ਰੀਤ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਗਾਇਆ।
ਭਾਸ਼ਾ ਵਿਭਾਗ ਵੱਲੋਂ ਵਾਇਸ ਚਾਂਸਲਰ ਡਾ. ਪਰਿਤਪਾਲ ਸਿੰਘ, ਡਾ. ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਵਿਭਾਗ, ਡਾ. ਹਰਦੇਵ ਸਿੰਘ, ਡਾ. ਨਵਸ਼ਗਨ ਕੌਰ, ਕੰਵਲਜੀਤ ਕੌਰ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸੰਤੋਖ ਸਿੰਘ ਸੁੱਖੀ, ਡਾ. ਮਨਜਿੰਦਰ ਸਿੰਘ ਦਾ ਸਨਮਾਨ ਕੀਤਾ।
ਭਾਸ਼ਾ ਵਿਭਾਗ ਵੱਲੋਂ ਆਏ ਹੋਏ ਕਵੀਆਂ ਨੂੰ ਵਿਭਾਗੀ ਪੁਸਤਕਾਂ ਦਿੱਤੀਆਂ ਗਈਆਂ। ਮੰਚ ਸੰਚਾਲਨ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਮਨਜਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮਾਗਮ ਦੇ ਅੰਤ ਵਿੱਚ ਖੋਜ ਅਫ਼ਸਰ ਸੰਦੀਪ ਸਿੰਘ ਨੇ ਕਵੀਆਂ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ।
——————————
This news is auto published from an agency/source and may be published as received.
