
ਆੜ੍ਹਤੀਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕੀਤੀ ਮੁਲਾਕਾਤ।
ਬੱਸੀ ਪਠਾਣਾਂ,ਰਾਕੇਸ਼ ਗਰਗ
ਫੇਡਰੇਸ਼ਨ ਆਫ ਆੜਤੀ ਐਸੋਸ਼ੀਏਸ਼ਨ ਬੱਸੀ ਪਠਾਣਾਂ ਦੇ ਵਫ਼ਦ ਨੇ ਫੇਡਰੇਸ਼ਨ ਆਫ ਆੜਤੀ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਖੇੜੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਚੰਡੀਗੜ੍ਹ ਵਿਖੇ ਵਿਸੇਸ਼ ਮੁਲਾਕ਼ਾਤ ਕੀਤੀ। ਇਸ ਮੋਕੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਤੇ ਬੱਸੀ ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ ਨੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆੜ੍ਹਤੀਆ ਦੀਆ ਸਮੱਸਿਆ ਵਾਰੇ ਜਾਣੂ ਕਰਵਾਇਆ। ਅਤੇ ਬੱਸੀ ਮੰਡੀ ਦੇ ਆੜਤੀਆ ਦੀ ਮੁੱਖ ਮੰਗ ਨੂੰ ਲੈਕੇ ਅਲਾਟ ਮੇਂਟ ਹੋਏ ਪਲਾਟਾਂ ਦੀ ਰਜਿਸਟਰੀਆਂ ਵਾਰੇ ਗੱਲਬਾਤ ਕੀਤੀ। ਅਤੇ ਕਿਹਾ ਆੜਤੀਆ ਤੇ ਲੱਗੇ ਵਾਧੂ ਖ਼ਰਚੇ ਮਾਫ਼ ਕਰਵਾਏ ਜਾਣ ਅਤੇ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆੜਤੀਆ ਨੂੰ ਭਰੋਸਾ ਦਿਵਾਇਆ ਕਿ ਆੜਤੀਆ ਦੇ ਸਾਰੇ ਮਸਲੇ ਜਲਦੀ ਤੇ ਪਹਿਲ ਦੇ ਅਧਾਰ ਤੇ ਹੱਲ ਕਰਵਾਏ ਜਾਣਗੇ। ਇਸ ਮੋਕੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ, ਹਰਜੀਤ ਸਿੰਘ ਚੀਮਾ ਬੱਸੀ ਮੰਡੀ ਪ੍ਰਧਾਨ, ਕਰਨਵੀਰ ਸਿੰਘ, ਵਿਸ਼ਾਲ ਗੁਪਤਾ, ਹਰਵਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।
——————————
This news is auto published from an agency/source and may be published as received.
