ਸਰਹਿੰਦ , 6 ਜਨਵਰੀ, (ਰੂਪ ਨਰੇਸ਼/ ਥਾਪਰ)-
ਭਗਵਾਨ ਸ਼੍ਰੀ ਰਾਮ ਜੀ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਵੱਖ ਵੱਖ ਸੰਸਥਾਵਾਂ ਵੱਲੋਂ ਨਵੀ ਅਨਾਜ ਮੰਡੀ ਸਰਹਿੰਦ ਤੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਨੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ। ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਸ਼ਾਮਲ ਹੋਈਆਂ।
ਸ਼ੋਭਾ ਯਾਤਰਾ ਵਿੱਚ ਸ਼ਿਵ ਮੰਦਰ ਨਲਾਸ ਦੇ ਸਵਾਮੀ ਲਾਲ ਗਿਰੀ ਜੀ , ਮਹੰਤ ਕਾਲੀ ਨਾਥ ਜੀ , ਦਸ਼ਨਾਮੀ ਅਖਾੜੇ ਦੇ ਮਹਾਂਮੰਡਲੇਸ਼ਵਰ ਈਸ਼ਵਰਾ ਨੰਦ ਜੀ , ਬਾਬਾ ਗੁਰਦਿੱਤਾ ਜੀ , ਨੰਗਲੀ ਆਸ਼ਰਮ ਤੋਂ ਸਵਾਮੀ ਅਰਾਧਿਆ ਨਾਥ ਜੀ, ਪੰਡਤ ਯੋਗਰਾਜ ਜੀ , ਵਿਧਾਇਕ ਸਰਹਿੰਦ ਲਖਵੀਰ ਸਿੰਘ ਰਾਏ , ਸਾਬਕਾ ਮੰਤਰੀ ਡਾ. ਹਰਬੰਸ ਲਾਲ, ਕੁਲਦੀਪ ਸਿੰਘ ਸਿੱਧੂਪੁਰ, ਗੁਰਵਿੰਦਰ ਸਿੰਘ ਢਿੱਲੋਂ, ਕੁਲਦੀਪ ਚੰਦ ਅਗਨੀਹੋਤਰੀ ਸਾਬਕਾ ਚਾਂਸਲਰ, ਪ੍ਰਮੋਦ ਕੁਮਾਰ ਸਮਰਥ ਅਧਿਕਾਰੀ ਆਰ ਐੱਸ ਐੱਸ, ਦਵਿੰਦਰ ਕੁਮਾਰ ਸ਼ੋਭਾ ਯਾਤਰਾ ਦੇ ਅੱਗੇ ਚੱਲੇ ਸਨ। ਸ਼ੋਭਾ ਯਾਤਰਾ ਦੇ ਬਾਬੂ ਜਗਦੀਸ਼ ਵਰਮਾ, ਸੰਦੀਪ ਮੈਂਗੀ ਆਸ਼ੂਤੋਸ਼ ਬਾਤਿਸ਼ ਨੇ ਦੱਸਿਆ ਕਿ ਪ੍ਰਭੂ ਰਾਮ ਜੀ ਦੇ ਪ੍ਰਤੀ ਸ਼ਹਿਰ ਨਿਵਾਸੀਆਂ ਦਾ ਅਥਾਹ ਪਿਆਰ ਤੇ ਸਤਿਕਾਰ ਹੈ ਜਿਸ ਦੀ ਉਦਾਹਰਨ ਅੱਜ ਇੱਥੇ ਵੇਖਣ ਨੂੰ ਮਿਲੀ।ਸ਼ਹਿਰ ਨਿਵਾਸੀਆਂ ਵਲੋਂ ਵੱਖ ਵੱਖ ਥਾਵਾਂ `ਤੇ ਲੰਗਰ ਲਗਾਏ ਗਏ। ਸ਼ੋਭਾ ਯਾਤਰਾ ਵਿੱਚ ਹਾਥੀ ਘੋੜਿਆਂ ਨੇ ਸ਼ੋਭਾ ਯਾਤਰਾ ਨੂੰ ਚਾਰ ਚੰਨ ਲਗਾਏ।
ਯਾਤਰਾ ਦੌਰਾਨ ਪੁਲਿਸ ਵਲੋਂ ਵੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਸ਼ਸ਼ੀ ਭੂਸ਼ਣ , ਅਜੇ ਮੋਦੀ , ਰਾਕੇਸ਼ ਗੁਪਤਾ ਮੰਡੀ ਗੋਬਿੰਦਗੜ, ਮਨਜੀਤ ਸ਼ਰਮਾ, ਰਣਜੀਤ ਸਿੰਘ, ਗੇਜਾ ਰਾਮ ਵਾਲਮੀਕਿ, ਸੁਰਿੰਦਰ ਭਾਰਦਵਾਜ, ਨਰੇਸ਼ ਵੈਦ , ਚਰਨਜੀਵ ਸਹਿਦੇਵ, ਗੁਲਸ਼ਨ ਰਾਏ ਬੋਬੀ, ਸੰਜੀਵ ਕਪੂਰ , ਵਿਵੇਕ ਸ਼ਰਮਾ, ਸੁਰਿੰਦਰ ਭਰਦਵਾਜ, ਸੁਭਾਸ਼ ਸੂਦ, ਅਸ਼ੀਸ਼ ਅੱਤਰੀ, ਰੋਹਿਤ ਸ਼ਰਮਾ ਹਰਵਿੰਦਰ ਸੂਦ, ਮੋਹਿਤ ਸੂਦ, ਪਵੇਲ ਹਾਂਡਾ , ਜੈ ਭਗਵਾਨ, ਸੰਜੂ ਭਾਰਦਵਾਜ, ਸੁਨੀਲ ਬੈਕਟਰ ਰਾਜੇਸ਼ ਸ਼ਰਮਾ, ਸੰਜੇ ਸੋਨੀ, ਰਾਮਨਾਥ ਸ਼ਰਮਾ, ਗੁਰਮੀਤ ਸਿੰਘ ਗੁਰਾਇਆ, ਸੰਜੀਵ ਸ਼ਰਮਾ, ਸੁਮਿਤ ਮੋਦੀ, ਰਵਿੰਦਰ ਪੁਰੀ, ਰਾਕੇਸ਼ ਮੈਂਗੀ, ਸੰਜੀਵ ਉਪਲ ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ, ਮੋਹਨ ਲਾਲ ਐੱਮ ਸੀ , ਜਗਜੀਤ ਸਿੰਘ ਕੋਕੀ, ਪਵਨ ਕਾਲਰਾ, ਜੈ ਪਾਲ ਰਾਣਾ, ਯਸਪਾਲ ਲਹੋਰੀਆ, ਵਰਿੰਦਰ ਕੁਮਾਰ ਭੋਲੀ ਪੂਰਨ ਸਹਿਗਲ ਆਦਿ ਮੌਜੂਦ ਸਨ।