ਹਲਕਾ ਪ੍ਰਧਾਨ ਮਨਦੀਪ ਸਿੰਘ ਖੇੜਾ ਨੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਹਾਜ਼ਰੀ ‘ਚ ਵੰਡੇ ਨਿਯੁਕਤੀ ਪੱਤਰ:

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਯੂਥ ਕਾਂਗਰਸ ਨੂੰ ਨੀਹ ਤੋਂ ਮਜ਼ਬੂਤ ਕਰਨ ਅਤੇ ਨੌਜਵਾਨ ਵਰਗ ਨੂੰ ਵੱਡੇ ਪੱਧਰ ‘ਤੇ ਸੰਗਠਿਤ ਕਰਨ ਦੀ ਪ੍ਰਕਿਰਿਆ ਦੇ ਤਹਿਤ ਅੱਜ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ।
ਇਸ ਮੌਕੇ ਭਗਵਾਨ ਸਿੰਘ ਗਰੇਵਾਲ ਨੂੰ ਯੂਥ ਕਾਂਗਰਸ ਬਲਾਕ ਸਰਹਿੰਦ ਦਾ ਪ੍ਰਧਾਨ ਜਦਕਿ ਅਮਰਿੰਦਰ ਸਿੰਘ ਰੇਖੀ ਨੂੰ ਯੂਥ ਕਾਂਗਰਸ ਬਲਾਕ ਖੇੜਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਿਯੁਕਤੀ ਪੱਤਰ ਯੂਥ ਕਾਂਗਰਸ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਖੇੜਾ ਵੱਲੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਹਾਜ਼ਰੀ ਵਿਚ ਵੰਡੇ । ਇਸ ਮੌਕੇ ਨਾਗਰਾ ਨੇ ਦੋਵੇਂ ਨਵੇਂ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ ਅਤੇ ਉਮੀਦ ਹੈ ਕਿ ਉਹ ਪੂਰੀ ਨਿਭਿਰਤਾ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਸੰਗਠਨਕ ਕੰਮਾਂ ਨੂੰ ਅੱਗੇ ਵਧਾਉਣਗੇ।
ਉਨ੍ਹਾਂ ਨੇ ਕਿਹਾ ਕਿ ਯੂਥ ਕਾਂਗਰਸ ਹਮੇਸ਼ਾ ਹੀ ਨੌਜਵਾਨਾਂ ਦੀ ਆਵਾਜ਼ ਬਣੀ ਹੈ ਅਤੇ ਪਾਰਟੀ ਦੇ ਸਿਧਾਂਤਾਂ — ਲੋਕਤੰਤਰ, ਭਾਈਚਾਰਾ, ਸਮਾਨਤਾ ਅਤੇ ਵਿਕਾਸ — ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਇਹ ਨਿਯੁਕਤੀਆਂ ਹੋਰ ਗਤੀ ਲਿਆਉਣਗੀਆਂ।
ਸ.ਨਾਗਰਾ ਨੇ ਕਿਹਾ ਕਿ ਸਰਹਿੰਦ ਅਤੇ ਖੇੜਾ ਦੋਵੇਂ ਖੇਤਰਾਂ ਵਿੱਚ ਨੌਜਵਾਨ ਤਾਕਤ ਬਹੁਤ ਮਜ਼ਬੂਤ ਹੈ ਅਤੇ ਨਵੇਂ ਪ੍ਰਧਾਨ ਆਪਣੇ ਜਥੇਬੰਦਕ ਰੋਲ ਰਾਹੀਂ ਪਾਰਟੀ ਦੇ ਸੰਦੇਸ਼ ਨੂੰ ਜਨਤਾ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤਕ, ਸਮਾਜਿਕ ਅਤੇ ਆਰਥਿਕ ਜਾਗਰੂਕਤਾ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਯੂਥ ਕਾਂਗਰਸ ਇਸ ਮਕਸਦ ਤਹਿਤ ਮੁਹਿੰਮਾਂ ਨੂੰ ਹੋਰ ਤੀਬਰ ਕਰੇਗੀ।ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਭਗਵਾਨ ਸਿੰਘ ਗਰੇਵਾਲ ਅਤੇ ਅਮਰਿੰਦਰ ਸਿੰਘ ਰੇਖੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਤੇ ਵਿਸ਼ਵਾਸ਼ ਜਿਤਾਇਆ ਹੈ ਉਹ ਉਸ ਤੇ ਖਰੇ ਉਤਰ ਦੇ ਹੋਏ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ।ਇਸ ਮੌਕੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਸਮੂਹ ਬਲਾਕ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ,ਯੂਦ ਕਾਂਗਰਸ ਤੇ ਕਈ ਸਥਾਨਕ ਕਾਂਗਰਸੀ ਆਗੂਆਂ, ਵਰਕਰਾਂ ਅਤੇ ਭਾਰੀ ਗਿਣਤੀ ਵਿਚ ਨੌਜਵਾਨਾਂ ਨੇ ਹਾਜ਼ਰੀ ਭਰੀ ਅਤੇ ਨਵੇਂ ਪ੍ਰਧਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।






