ਖੇਡਾਂ ਦੇ ਨਾਲ ਨਾਲ ਕਰਵਾਏ ਜਾਣਗੇ ਦਸਤਾਰਬੰਦੀ ਮੁਕਾਬਲੇ:-ਜਗਦੀਪ ਗੁਰਾਇਆ।

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮਹਿਮ ਤਹਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 5th ਆਲ ਇੰਡੀਆ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਉੱਘੇ ਸਮਾਜ ਸੇਵਕ ਜਗਦੀਪ ਸਿੰਘ ਗੁਰਾਇਆ ਵੱਲੋਂ ਸਾਂਜੇ ਤੌਰ ਤੇ ਜਾਰੀ ਕੀਤਾ ਗਿਆ |
ਜਿਸ ਸੰਬੰਧੀ ਜਾਣਕਾਰੀ ਦਿੰਦੀਆਂ ਕੋਚ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ 5th ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ 17 ਸਾਲ ਫੁੱਟਬਾਲ ਕੱਪ 2025 ਸਰਪ੍ਰਸਤ ਸ ਕਰਮਜੀਤ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖ਼ੇ 5 ਰੋਜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਵਿਧਾਇਕ ਐਡਵੋਕੇਟ ਸ ਲਖਵੀਰ ਸਿੰਘ ਰਾਏ, ਜਗਦੀਪ ਸਿੰਘ ਗੁਰਾਇਆ ਵੱਲੋ ਪੋਸਟਰ ਜਾਰੀ ਕੀਤਾ ਗਿਆ ਹੈ ਜੋ ਕੀ 10 ਦਸੰਬਰ ਤੋਂ 14 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ, ਇਸ ਵਿਚ ਪੂਰੇ ਭਾਰਤ ਦੇ ਵਿਚੋਂ 16 ਟੀਮਾਂ ਦੇ 500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ,ਜਿਸ ਵਿੱਚ ਅਕੈਡਮੀ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ 1ਲੱਖ ਗਿਆਰਾਂ ਹਜਾਰ ਦਾ ਪਹਿਲਾ ਤੇ 71 ਹਜਾਰ ਦਾ ਇਨਾਮ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਅਕੈਡਮੀ ਵੱਲੋਂ ਲੜਕੀਆਂ ਦੇ ਅੰਡਰ -19 ਸਾਲ ਦੇ ਮੁਕਾਬਲੇ, ਅੰਡਰ 14 ਸਾਲ ਅਤੇ 40 ਪਲੱਸ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਣਗੇ ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਰੇਸਾ ਤੇ ਨੌਜਵਾਨਾਂ ਦੇ ਡੰਡ ਬੈਠਕਾਂ ਦੇ ਮੁਕਾਬਲੇ ਕਰਵਾਏ ਜਾਣਗੇ,ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਜਾਣਗੇ ਤਾਂ ਜੋ ਖੇਡਾਂ ਦੇ ਨਾਲ ਨਾਲ ਅਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ।ਮੌਕੇ ਡਿਪਟੀ ਕਮਿਸ਼ਨਰ ਅਤ ਅਕੈਡਮੀ ਦੇ ਸਾਰੇ ਅਹੁਦੇਦਾਰਾ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜ ਰਹੇ ਹਨ, । ਇਸ ਮੌਕੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਗੋਲਡੀ ਰਣਜੀਤ ਸਿੰਘ ਟੀਟੀ ਪ੍ਰਸ਼ਾਂਤ ਕੁਮਾਰ ਕੁਮਾਰ ਬੱਸ ਵਾਲੇ ਜਸਵੀਰ ਸਿੰਘ ਬਦੇਸ਼ਾਂ, ਰਕੇਸ਼ ਕੁਮਾਰ,ਦਲੀਪ ਸਿੰਘ ਚੀਮਾ, ਐਡਵੋਕੇਟ ਅੰਕਿਤ ਬਸੀ ਪਠਾਣਾ, ਮੈਨੇਜਰ ਹਰਪ੍ਰੀਤ ਸਿੰਘ ਕੰਗ ਮਾਧੋਪੁਰ, ਨੰਬਰਦਾਰ ਕਸ਼ਮੀਰ ਸਿੰਘ,ਅਮਰਜੀਤ ਸਿੰਘ ਸੋਨੂ, ਦੀਪਕ ਇੰਦਰ, ਮਨਿੰਦਰਜੀਤ ਸਿੰਘ ਚੀਮਾ, ਐਡਵੋਕੇਟ ਬਿਕਰਮ ਸਿੰਘ, ਫੈਰੀ ਇੰਗਲੈਂਡ, ਬਿਕਰਮਜੀਤ ਸਿੰਘ ਸ਼ੈਰੀ, ਹਰਵਿੰਦਰ ਸਿੰਘ ਕਾਕਾ, ਪ੍ਰਿਤਪਾਲ ਸਿੰਘ ਜੱਸੀ ਰਮੇਸ਼ ਕੁਮਾਰ ਸੋਨੂ ਪਵੇਲ ਹਾਂਡਾ ਮਨਦੀਪ ਸਿੰਘ ਪੋਲਾ,ਗੌਰਵ ਪਹਿਲਵਾਨ, ਹਰਿੰਦਰ ਕੁਮਾਰ ਡੀ ਪੀ ਈ, ਗੁਰਪ੍ਰੀਤ ਸਿੰਘ ਕੋਟਲਾ ਬਜਵਾੜਾ, ਕਰਮਜੀਤ ਸਿੰਘ ਚੀਮਾ ਕੋਟਲਾ ਬਜਵਾੜਾ ਅਤੇ ਖੇਡ ਪ੍ਰੇਮੀ ਹਾਜਰ ਸਨ।
