
ਪਟਿਆਲਾ: ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਮਾਹ-2025 ਦੇ ਸਮਾਗਮਾਂ ਦੀ ਲੜੀ ਹੇਠ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਮੁੱਖ ਮਹਿਮਾਨ ਦਾ ਤੁਆਰਫ਼ ਕਰਾਇਆ ਅਤੇ ਕਿਹਾ ਕਿ ਕਵਿਤਾ ਮਨੁੱਖਤਾ ਨਾਲ ਜਾਣ ਪਹਿਚਾਣ ਦਾ ਮੁੱਖ ਸਰੋਤ ਬਣਦੀ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਸ. ਉਜਾਗਰ ਸਿੰਘ ਸਾਬਕਾ ਡੀ ਪੀ ਆਰ ਓ ਪਟਿਆਲਾ ਨੇ ਕਿਹਾ ਕਿ ਲਿਖਣ ਲਈ ਲੇਖਕ ਕੋਲ ਸਵੈਮਾਣ ਅਤੇ ਸਵੈ-ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਕਵਿਤਾ ਰਾਹੀਂ ਇਸ ਮੰਚ ਤੋਂ ਹੋਈ ਸਾਰੀ ਗੱਲ ਲੋਕ ਹਿਤਾਂ ਦੀ ਤਰਜ਼ਮਾਨੀ ਕਰਦੀ ਹੈ ਜੋ ਕਿ ਸਲਾਹੁਣਯੋਗ ਹੈ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਹਾਜ਼ਰ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਪੰਜਾਬੀ ਮੈਗਜ਼ੀਨ ‘ਗੁਸਈਆਂ’ ਦੇ ਨਵੇਂ ਅੰਕ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਸ਼ਾਇਰਾ ਨੂੰ ਕਵਿਤਾਵਾਂ ਪੜ੍ਹਨ ਦਾ ਸੱਦਾ ਦਿੱਤਾ। ਸਮਾਰੋਹ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਡਾ ਰਵੀ ਭੂਸ਼ਨ, ਰਾਜਵੀਰ ਮੱਲ੍ਹੀ, ਗੁਰਪ੍ਰੀਤ ਢਿੱਲੋਂ, ਨਵਦੀਪ ਮੁੰਡੀ, ਰਾਮ ਸਿੰਘ ਬੰਗ, ਗੁਰਦਰਸ਼ਨ ਸਿੰਘ ਗੁਸੀਲ, ਮੰਗਤ ਖਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਵਿਜੇ ਕੁਮਾਰ, ਜਸਵੀਰ ਚੋਟੀਆਂ, ਅੰਗਰੇਜ਼ ਵਿਰਕ, ਕੁਲਦੀਪ ਕੌਰ ਧੰਜੂ, ਜੱਗਾ ਰੰਗੂਵਾਲ, ਦਵਿੰਦਰ ਪਟਿਆਲ਼ਵੀ, ਸ਼ਾਮ ਸਿੰਘ ਪ੍ਰੇਮ, ਗੁਰਚਰਨ ਸਿੰਘ ਧੰਜੂ, ਕ੍ਰਿਸ਼ਨ ਧੀਮਾਨ, ਹਰੀਸ਼ ਹਰਫ਼, ਬਲਵੰਤ ਬੱਲੀ, ਰਾਜੇਸ਼ਵਰ ਕੁਮਾਰ, ਲੱਕੀ ਸਿੰਘ, ਰਘਬੀਰ ਸਿੰਘ ਮਹਿਮੀ ਤੋਂ ਇਲਾਵਾ ਡਾ. ਹਰਬੰਸ ਸਿੰਘ ਧੀਮਾਨ ਅਤੇ ਹਰਦੀਪ ਸਿੰਘ ਸਨੌਰ ( ਲਾਲੀ ਹਰਿਆਲੀ ਮਿਸ਼ਨ) ਨੇ ਵੀ ਵਿਚਾਰ ਸਾਂਝੇ ਕੀਤੇ। ਰਾਜੇਸ਼ ਕੋਟੀਆ, ਹਰਮਨਦੀਪ ਸਿੰਘ, ਕ੍ਰਿਪਾਲ ਸਿੰਘ ਪੰਜੋਲਾ, ਗੋਪਾਲ ਸ਼ਰਮਾ (ਕਲਾ ਕ੍ਰਿਤੀ ਮੰਚ), ਦਰਸ਼ ਪਸਿਆਣਾ ਤੇ ਕ੍ਰਿਸ਼ਨ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।
