
ਫਤਿਹਗੜ੍ਹ ਸਾਹਿਬ, 13 ਨਵੰਬਰ (ਰੂਪ ਨਰੇਸ਼)- ਮਾਸਟਰਜ ਐਥਲੇਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ 2025 ਚੇਨਈ- ਤਾਮਿਲਨਾਡੂ ਵਿੱਚ ਕਰਵਾਈ ਗਈ, ਜਿਸ ਵਿੱਚ ਫਤਿਹਗੜ੍ਹ ਸਾਹਿਬ ਦੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਜੈਵਲਿਨ ਥਰੋ ਵਿੱਚ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਸ੍ਰੀ ਹੰਸਾਲੀ ਸਾਹਿਬ ਵਿਖੇ ਮੱਥਾ ਟੇਕ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ l ਇਸ ਮੌਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਕਸ਼ਮੀਰ ਕੌਰ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ l ਇਸ ਮੌਕੇ ਕਸ਼ਮੀਰ ਕੌਰ ਨੇ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਲਾਇਆ ਤੇ ਗਰੀਬਾਂ ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਵੱਧ ਕੇ ਕਾਰਜ ਕੀਤੇl ਉਹਨਾਂ ਦੀ ਸਿੱਖਿਆ ਤੇ ਕੀਤੇ ਕਾਰਜਾਂ ਤੋਂ ਸੇਧ ਲੈ ਕੇ ਸਾਨੂੰ ਸਮਾਜ ਸੇਵਾ ਦੇ ਵੱਧ ਤੋਂ ਵੱਧ ਕਾਰਜ ਕਰਨੇ ਚਾਹੀਦੇ ਹਨl ਬਾਬਾ ਜੀ ਦੀ ਕਿਰਪਾ ਨਾਲ ਹੰਸਾਲੀ ਸਾਹਿਬ ਵਿਖੇ ਸਕੂਲ ਕਾਲਜ ਚੱਲ ਰਹੇ ਹਨ। ਬਾਬਾ ਜੀ ਨੇ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਡਮੁੱਲਾ ਯੋਗਦਾਨ ਪਾਇਆl ਗਰਮੀ ਦੇ ਮੌਸਮ ਵਿੱਚ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਤੇ ਗਰੀਬ ਜਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ l ਉਹ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਦੀ ਸੇਵਕ ਹੈ ਅਤੇ ਖੇਡਾਂ ਵਿੱਚ ਭਾਗ ਲੈਣ ਤੋਂ ਪਹਿਲਾਂ ਉਹ ਬਾਬਾ ਜੀ ਤੋਂ ਅਸ਼ੀਰਵਾਦ ਲੈ ਕੇ ਜਾਂਦੇ ਹਨ ਅਤੇ ਜਿੱਤ ਕੇ ਵਾਪਸ ਆਉਣ ਤੋਂ ਬਾਅਦ ਫਿਰ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹਨ l ਇਸੇ ਤਰ੍ਹਾਂ ਹੰਸਾਲੀ ਸਾਹਿਬ ਵਿਖੇ ਨਾਮ ਦੇ ਪ੍ਰਵਾਹ ਚਲਦੇ ਰਹਿੰਦੇ ਹਨ l ਉਹਨਾਂ ਕਿਹਾ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਗੋਲਡ ਮੈਡਲ, ਸਿਲਵਰ ਮੈਡਲਾਂ ਤੇ ਬਰੋਰਨਜ ਮੈਡਲ ਜਿੱਤੇ ਹਨ l ਇਸ ਲਈ ਮਹਿਲਾਵਾਂ ਨੂੰ ਸਿੱਖਿਅਤ ਕਰਨ ਦੇ ਨਾਲ ਨਾਲ ਆਤਮ ਨਿਰਭਰ ਵੀ ਬਣਾਉਣਾ ਚਾਹੀਦਾ ਹੈ। ਇਸ ਮੌਕੇ ਰਾਜਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ, ਸਾਧੂ ਰਾਮ ਭਟਮਾਜਰਾ ਮੈਨੇਜਰ, ਦੀਪ ਸ਼ੇਰ ਗਿੱਲ, ਪਿਆਰਾ ਸਿੰਘ, ਗੁਰਦੇਵ ਸਿੰਘ ਡਘੇੜੀਆਂ, ਮਨਜੀਤ ਸਿੰਘ, ਮੋਹਨ ਸਿੰਘ ਬਧੋਛੀ, ਸਿਮਰਨ ਸਿੰਘ ਤੇਜੀ, ਅੰਬਾਲਾ, ਮੋਹਣ ਸਿੰਘ ਖੇੜਾ, ਹਰੀ ਸਿੰਘ ਅਤੇ ਹੋਰ ਹਾਜ਼ਰ ਸਨ।
