ਸਰਹਿੰਦ, ਥਾਪਰ:
ਡੀ.ਈ.ਓ (ਸ) ਰਵਿੰਦਰ ਕੌਰ ਵੱਲੋਂ ਸਰਕਾਰੀ ਮਿਡਲ,ਪ੍ਰਾਇਮਰੀ ਸਕੂਲ ਕੌਲਗੜ੍ਹ ਅਤੇ ਸ. ਸ. ਸੈ. ਸਕੂਲ ਫੈਜ਼ੁਲਾਪੁਰ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੌਲਗੜ੍ਹ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਦਮਨਜੋਤ,ਦੂਜੀ ਦੇ ਹੁਨਰ ਦਾ ਸਨਮਾਨ ਕੀਤਾ ਗਿਆ। ਸਾਰਿਆਂ ਜਮਾਤਾ ਦੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਚੈਕ ਕੀਤਾ ਗਿਆ।ਸਕੂਲ ਇੰਚਾਰਜ ਨੂੰ ਬੱਚਿਆਂ ਦੀ ਗਿਣਤੀ ਗਿਣਤੀ ਵਧਾਉਣ ਅਤੇ ਸਮੋਕਲੈਸ ਕਿਚਨ ਦੇ ਪੈਰਾਮੀਟਰ ਬਾਰੇ ਪ੍ਰੇਰਿਤ ਕੀਤਾ ਗਿਆ।ਇਸ ਤੋਂ ਬਾਅਦ ਸ.ਸ.ਸ. ਸਕੂਲ ਫ਼ੈਜ਼ੁਲਾਪੁਰ ਦਾ ਦੌਰਾ ਕੀਤਾ ਗਿਆ। ਜਮਾਤ 12ਵੀਂ ਦੀ ਪੜ੍ਹਾਈ ਦਾ ਪੱਧਰ ਚੈਕ ਕਰਨ ਲਈ ਉਹਨਾਂ ਤੋਂ ਗਰਾਮਰ ਦੇ ਸਵਾਲ ਪੁੱਛੇ ਗਏ।