
ਫ਼ਤਿਹਗੜ੍ਹ ਸਾਹਿਬ, ਥਾਪਰ: ਡੀ.ਈ.ਓ (ਸੈ) ਰਵਿੰਦਰ ਕੌਰ ਤੇ ਡਿਪਟੀ ਡੀ.ਈ.ਓ ਦੀਦਾਰ ਸਿੰਘ ਮਾਂਗਟ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਸਰੇ ਦਿਨ ਦਾ ਉਦਘਾਟਨ ਡੀ.ਐੱਮ ਸਪੋਰਟਸ ਜਸਵੀਰ ਸਿੰਘ ਅਤੇ ਇੰਪਲਾਈਜ਼ ਵਿੰਗ ਦੇ ਪ੍ਰਧਾਨ ਰਾਜੇਸ਼ ਸ਼ਰਮਾ ਵਲੋਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ,ਖਿਡਾਰੀਆਂ ਨੂੰ ਖੇਡ ਅਨੁਸ਼ਾਸਨ ਵਿੱਚ ਰਹਿ ਕੇ ਖੇਡਣੀਆਂ ਚਾਹੀਦੀਆਂ ਹਨ।ਜਿੱਤ ਹਾਰ ਤਾਂ ਖੇਡ ਦਾ ਹਿੱਸਾ ਹਨ,ਪਰ ਸਾਨੂੰ ਹਾਰ ਨੂੰ ਸਵਿਕਾਰ ਕਰਕੇ ਲਗਾਤਾਰ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ।ਅੱਜ ਹੋਏ ਫੁੱਟਬਾਲ ਦੇ ਮੁਕਾਬਲੇ ਵਿੱਚ ਬੱਸੀ ਪਠਾਣਾਂ ਜ਼ੋਨ ਨੇ ਮੂਲੇਪੁਰ ਜ਼ੋਨ ਨੂੰ ਹਰਾਇਆ, ਖੇੜੀ ਨੋਧ ਸਿੰਘ ਜ਼ੋਨ ਨੇ ਸੰਗਤਪੁਰ ਸੋਢੀਆਂ ਨੂੰ ਹਰਾਇਆ।ਵਾਲੀਬਾਲ ਅੰਡਰ-19 (ਲੜਕੇ) ਮੁਕਾਬਲੇ ਵਿੱਚ ਸੰਗਤਪੁਰ ਸੋਢੀਆਂ ਨੇ ਖੇੜਾ ਨੂੰ ਹਰਾਇਆ,ਚੁੰਨੀ ਨੇ ਬੱਸੀ ਪਠਾਣਾਂ ਨੂੰ ਹਰਾਇਆ।ਅੰਡਰ- 17(ਲੜਕੇ) ਮੁਕਾਬਲੇ ਵਿੱਚ ਬੱਗਾ ਕਲਾਂ ਨੇ ਬੱਸੀ ਪਠਾਣਾਂ ਨੂੰ,ਫਤਿਹਗੜ੍ਹ ਸਾਹਿਬ ਨੇ ਮੂਲੇਪੁਰ ਨੂੰ ਹਰਾਇਆ। ਇਸ ਮੌਕੇ ਰੂਪਪ੍ਰੀਤ ਕੌਰ, ਜਸਵੀਰ ਕੌਰ, ਸੱਜਣ ਸਿੰਘ, ਸਤਵੀਰ ਸਿੰਘ, ਧੀਰਜ ਮੋਹਨ, ਜਤਿੰਦਰ ਸਿੰਘ ਤੇ ਖੁਸ਼ਵੰਤ ਰਾਏ ਹਾਜ਼ਰ ਸਨ।
