ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ ਵਲੋਂ ਕਰਵਾਈ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ

ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ: ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:

ਸਰਹਿੰਦ ਵਿਖੇ ਸ਼੍ਰੀ ਬਾਂਕੇ ਬਿਹਾਰੀ ਸੇਵਾ ਸਮਿਤੀ (ਰਜਿ.) ਵਲੋਂ ਚੱਲ ਰਹੀ ਭਾਗਵਤ ਕਥਾ ਵਿੱਚ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਹਾਜ਼ਰੀ ਲਗਾਈ ਅਤੇ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜੀਵਨ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਹੈ। ਉਹਨਾਂ ਨੇ ਸਾਨੂੰ ਧਰਮ, ਸੱਚਾਈ ਅਤੇ ਭਰੋਸੇ ਦੇ ਰਾਹ ‘ਤੇ ਤੁਰਨ ਦਾ ਸੰਦੇਸ਼ ਦਿੱਤਾ। ਅਜਿਹੇ ਧਾਰਮਿਕ ਸਮਾਗਮ ਸਾਡੀ ਆਤਮਾ ਨੂੰ ਸ਼ਾਂਤੀ ਅਤੇ ਸਮਾਜ ਨੂੰ ਇਕਤਾ ਦੇ ਰਾਹ ‘ਤੇ ਲੈ ਕੇ ਜਾਂਦੇ ਹਨ।

ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਭਗਵਾਨ ਦੇ ਉਪਦੇਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਜ਼ਿੰਦਗੀ ਵੀ ਚੰਗੇ ਗੁਣਾਂ ਅਤੇ ਸੇਵਾ ਭਾਵਨਾ ਨਾਲ ਭਰਪੂਰ ਹੋਵੇ।

ਇਸ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਵੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਗਤ ਨੇ ਨੱਚ ਕੇ, ਗਾ ਕੇ ਵਧਾਈਆਂ ਦਿੱਤੀਆਂ ਅਤੇ ਸਾਰਾ ਹਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਰਸ ਨਾਲ ਝੂਮ ਉਠਿਆ।

ਕਥਾ ਵਿਆਸ ਪੰਡਿਤ ਅਤੁਲ ਕ੍ਰਿਸ਼ਨ ਸ਼ਾਸਤਰੀ ਜੀ ਨੇ ਸੁੰਦਰ ਭਾਗਵਤ ਕਥਾ ਦਾ ਕੀਰਤਨ ਕੀਤਾ ਅਤੇ ਭਗਵਾਨ ਦੇ ਗੁਣ ਗਾਏ।

ਇਸ ਧਾਰਮਿਕ ਸਮਾਗਮ ਵਿੱਚ ਅਸ਼ੋਕ ਕੁਮਾਰ ਸੂਦ ਪ੍ਰਧਾਨ ਨਗਰ ਕੌਂਸਲ, ਯਸ਼ਪਾਲ ਲਾਹੌਰੀਆ ਕੌਂਸਲਰ, ਪਵਨ ਕਾਲੜਾ ਕੌਂਸਲਰ, ਗੁਰਪ੍ਰੀਤ ਸਿੰਘ ਲਾਲੀ ਸਾਬਕਾ ਕੌਂਸਲਰ, ਗੁਲਸ਼ਨ ਰਾਏ ਬੋਬੀਕੌਂਸਲਰ, ਅਮਰਦੀਪ ਸਿੰਘ ਬੇਨੀਪਾਲ MC ਕੌਂਸਲਰ, ਵਿਸਾਖੀ ਰਾਮ ਰਾਮ ਕੌਂਸਲਰ, ਜਗਜੀਤ ਸਿੰਘ ਕੋਕੀ ਕੌਂਸਲਰ, ਰਣਧੀਰ ਅੱਤੇਵਾਲੀ , ਹਨੀ ਭਰਦਵਾਜ਼ , ਪੰਕਜ ਭਰਦਵਾਜ਼ , ਗੁਰਜੀਤ ਸਿੰਘ ਲੋਗੀ ਅਤੇ ਬਾਬੂ ਟਿਵਾਣਾ,ਰਾਜੀਵ ਸ਼ਰਮਾ ਸਮੇਤ ਕਈ ਹੋਰ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ