ਸਰਹਿੰਦ ਵਿਖੇ ਮਾਤਾ ਰਾਣੀ ਜੀ ਦੇ ਜਾਗਰਣ ਵਿੱਚ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਜਾ ਨੇ ਲਗਾਈ ਹਾਜ਼ਰੀ

ਸਰਹਿੰਦ, ਰੂਪ ਨਰੇਸ਼: ਸਰਹਿੰਦ ਵਿਖੇ ਜਨਤਾ ਸੇਵਾ ਦਲ ਵੱਲੋਂ ਪੋਸਟ ਆਫਿਸ ਰੋਡ ’ਤੇ ਮਾਤਾ ਰਾਣੀ ਜੀ ਦਾ ਜਾਗਰਣ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਇਸ ਜਾਗਰਣ ਵਿੱਚ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾ ਕੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਜਨਤਾ ਸੇਵਾ ਦਲ ਵਲੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਸਨਮਾਨ ਵੀ ਕੀਤਾ ਗਿਆ।
ਸ: ਨਾਗਰਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਤਾ ਰਾਣੀ ਜੀ ਦੇ ਜਾਗਰਣ ਸਾਨੂੰ ਚੰਗਿਆਈ ਦੇ ਰਾਹ ’ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ। ਧਾਰਮਿਕ ਸਮਾਗਮ ਸਾਨੂੰ ਆਪਣੀ ਸਾਂਝੀ ਸਭਿਆਚਾਰ ਅਤੇ ਭਾਈਚਾਰੇ ਦੀ ਰੂਹ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਧਰਮ ਸਾਨੂੰ ਹਮੇਸ਼ਾਂ ਨਿਮਰਤਾ, ਸੱਚਾਈ ਅਤੇ ਪਰਸਪਰ ਪ੍ਰੇਮ ਦਾ ਪਾਠ ਪੜ੍ਹਾਉਂਦਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਵਿੱਚ ਆਏ ਹੜ੍ਹਾ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਖੈਰ-ਖ਼ੁਸ਼ੀ ਲਈ ਮਾਤਾ ਰਾਣੀ ਜੀ ਚਰਨਾਂ ਵਿੱਚ ਅਰਦਾਸ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਕ੍ਰਿਤਿਕ ਆਫ਼ਤਾਂ ਦੇ ਸਮੇਂ ਸਾਰਾ ਭਾਈਚਾਰਾ ਇਕ-ਦੂਜੇ ਦਾ ਸਾਥ ਦੇ ਕੇ ਹੀ ਇਸ ਮੁਸ਼ਕਲ ਘੜੀ ਨੂੰ ਪਾਰ ਕਰ ਸਕਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਨਤਾ ਸੇਵਾ ਦਲ ਵਰਗੀਆਂ ਸੰਸਥਾਵਾਂ ਲੋਕਾਂ ਨੂੰ ਇਕੱਠੇ ਕਰਨ, ਸਮਾਜਕ ਏਕਤਾ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਰੰਗੀਨ ਪਰੰਪਰਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਜਾਗਰਣ ਦੌਰਾਨ ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ,ਨਰਿੰਦਰ ਕੁਮਾਰ ਪ੍ਰਿੰਸ, ਵਿਸਾਖੀ ਰਾਮ ਕੌਂਸਲਰ, ਅਮਰਦੀਪ ਸਿੰਘ ਬੈਨੀਪਾਲ ਕੌਂਸਲਰ, ਪਵਨ ਕਾਲੜਾ ਕੌਂਸਲਰ, ਰਵਿੰਦਰ ਸਿੰਘ ਬਾਸੀ ਸਰਹਿੰਦ ਸ਼ਹਿਰ, ਹਨੀ ਭਾਰਦਵਾਜ, ਦਵਿੰਦਰ ਸਿੰਘ ਜੱਲ੍ਹਾ ਸਾਬਕਾ ਸਰਪੰਚ ਅਤੇ ਪ੍ਰਗਟ ਸਿੰਘ ਟਿਵਾਣਾ ਵੀ ਹਾਜ਼ਰ ਸਨ।
