
ਬੱਸੀ ਪਠਾਣਾਂ, ਰੂਪ ਨਰੇਸ਼:
ਹਾੜੀ ਦੀਆਂ ਫਸਲਾਂ ਦੇ ਵਧੀਆ ਪ੍ਰਬੰਧ ਨੂੰ ਲੈ ਕੇ ਪੰਜਾਬ ਮੰਡੀ ਬੋਰਡ ਦੇ ਜਿਲਾ ਮੰਡੀ ਅਫਸਰ ਅਸਲਮ ਮੁਹੰਮਦ ਦਾ ਫੈਡਰੇਸ਼ਨ ਆਫ ਆੜਤੀ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਅਤੇ ਕਿਸਾਨ ਆਗੂ ਨੌਰੰਗ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਰਾਜੇਸ਼ ਸਿੰਗਲਾ ਅਤੇ ਕਿਸਾਨ ਆਗੂ ਨੌਰੰਗ ਸਿੰਘ ਨੇ ਦੱਸਿਆ ਕਿ ਇਸ ਸਾਲ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੇ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਅਗੇਤੇ ਪ੍ਰਬੰਧ ਕਰਨ ਤੋਂ ਇਲਾਵਾ ਕਿਸਾਨਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। ਕਣਕ ਦੀ ਪੇਮੈਂਟ ਵੀ ਸਮੇਂ ਸਿਰ ਕੀਤੀ ਗਈ ਜਿਸ ਕਾਰਨ ਸੂਬੇ ਭਰ ਦੇ ਆੜਤੀਆ ਅਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨਾਂ ਨੇ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਸਮੇਂ ਸਿਰ ਹੋਈ ਜਿਸ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅਬਾਰ ਦਿਖਾਈ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਕਿ ਕਣਕ ਦੇ ਸੀਜਨ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ ਇਸੇ ਤਰਾਂ ਜੀਰੀ ਦੇ ਸੀਜਨ ਵਿੱਚ ਵੀ ਵਧੀਆ ਪ੍ਰਬੰਧ ਕੀਤੇ ਜਾਣ ।ਇਸ ਮੌਕੇ ਤੇ ਬਲਬੀਰ ਸਿੰਘ ਸੋਢੀ ਐਮ ਸੀ, ਹਰਨੇਕ ਸਿੰਘ,ਵਿਸ਼ਾਲ ਗੁਪਤਾ, ਰਾਜੀਵ ਸਿੰਗਲਾ, ਗੋਰਵ ਗੁਪਤਾ, ਅਮਰਜੀਤ ਦੁੱਗ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

 
							 
															