ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਨੇ ਲਗਾਏ ਬੂਟੇ

ਬੱਸੀ ਪਠਾਣਾਂ, ਰੂਪ ਨਰੇਸ਼:

ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਵੱਲੋ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਅਨੁਸਾਰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਰੇਲਵੇ ਸਟੇਸ਼ਨ ਬੱਸੀ ਪਠਾਣਾਂ ਵਿੱਖੇ ਬੂਟੇ ਲਗਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ ਨੇ ਸ਼ਿਰਕਤ ਕੀਤੀ । ਬੂਟੇ ਲਗਾਉਣ ਦਾ ਕੰਮ ਬ੍ਰਾਂਚ ਦੇ ਗਿਆਨ ਪ੍ਰਚਾਰਕ ਗੁਰਵੀਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਰਾਜੇਸ਼ ਸਿੰਗਲਾ ਨੇ ਸੰਤ ਨਿੰਰਕਾਰੀ ਮੰਡਲ ਬ੍ਰਾਂਚ ਬੱਸੀ ਪਠਾਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੂਟੇ ਲਗਾਉਣਾ ਹੀ ਸਾਫ ਵਾਤਾਵਰਣ ਦਾ ਅਧਾਰ ਹੈ ਅਤੇ ਆਲੇ ਦੁਆਲੇ ਨੂੰ ਸ਼ੁਧ ਤੇ ਸਾਫ਼ ਸੁਥਰਾ ਰੱਖਣ ਲਈ ਦਰੱਖਤ ਜ਼ਰੂਰੀ ਹਨ । ਧਰਤੀ ਨੂੰ ਹਰਿਆਲੀ ਨਾਲ ਭਰਿਆ ਕਰਨ ਤੇ ਜੀਵਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਪੇੜ ਪੌਦੇ ਲਗਾਉਣ ਦਾ ਸੰਕਲਪ ਲੈਣ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਬੂਟੇ ਲਗਾਉਣਾ ਸਾਡੀ ਸਭਦੀ ਜ਼ੁੰਮੇਵਾਰੀ ਹੈ ਅਤੇ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਵਾਤਾਵਰਨ ਸਾਫ ਹੈ ਤਾਂ ਹੀ ਜੀਵਨ ਤੰਦਰੁਸਤ ਹੈ। ਇਸ ਮੌਕੇ ਡਾ.ਸਵਰਨ ਸਿੰਘ ਨਿਰਦੋਸ਼ੀ, ਡਾ.ਕੁਲਦੀਪ ਗੁਪਤਾ, ਗੁਰਪ੍ਰੀਤ ਸ਼ਾਲੂ,ਨਵਤਾ ਰਾਣੀ,ਨਰਿੰਦਰ ਕੁਮਾਰ,ਹਰਪਾਲ ਸਿੰਘ,ਪਰਵੀਨ ਮੁਖੀਜਾ, ਮਨੋਜ ਕੁਮਾਰ ਬੰਟੀ,ਜਸਵਿੰਦਰ ਸਿੰਘ ਲਾਲੀ,ਪਵਨ ਕੁਮਾਰ, ਰਾਜ ਕੁਮਾਰ ਚਾਨਣਾ, ਨਰਿੰਦਰ ਪਾਲ, ਜੋਗਿੰਦਰ ਪਾਲ, ਹਰਜੀਤ ਸਿੰਘ, ਸਤੀਸ਼ ਕੁਮਾਰ, ਸੋਨੂੰ ਬੱਬਰ, ਅਵਤਾਰ ਸਿੰਘ ਕਲੋਦੀ, ਮਨੋਜ, ਮੁਖੀਜਾ,ਪ੍ਰਭ ਦਿਆਲ ਕੁਮਾਰ ਖੰਨਾ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *