
ਸਰਹਿੰਦ, ਥਾਪਰ:
ਬੀ ਵਨ ਮਾਰਟ ਸਰਹਿੰਦ ਵਲੋਂ ਅੱਜ ਆਪਣੇ ਨਵੇਂ ਸ਼ੋਅ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਹੰਚੇ ਵਿਧਾਇਕ ਲਖਵੀਰ ਸਿੰਘ ਰਾਏ ਸਮਾਜ ਸੇਵੀ ਰਾਜੇਸ਼ ਸ਼ਰਮਾ ਅਤੇ ਹਰਮਿੰਦਰ ਸੂਦ ਨੇ ਕਿਹਾ ਕਿ ਨੋਜਵਾਨਾਂ ਨੂੰ ਅਪਣਾ ਕਿੱਤਾ/ਵਪਾਰ ਖੁਦ ਚੁਣਨਾ ਚਾਹੀਦਾ ਹੈ ਤਾਂ ਹੀ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਣਗੇ । ਇਸ ਵੱਡੇ ਸ਼ੋਅ ਰੂਮ ਵਿਚ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਦਾ ਸਮਾਨ ਉਪਲੱਬਧ ਹੈ। ਇਸ ਮੌਕੇ ਰਾਜਨ ਅਰੋੜਾ, ਮੁਕੇਸ਼ ਮਿੱਕੀ, ਹੀਰਾ ਸੂਦ, ਰਣਜੀਤ ਸਿੰਘ, ਸੁਰੇਸ਼ ਸ਼ਰਮਾ, ਸਤੀਸ਼ ਲਟੋਰ, ਰਣਜੀਤ ਸਿੰਘ ਸਰਪੰਚ ਲਾਲੀ ਗੁਪਤਾ ਆਦਿ ਹਾਜ਼ਰ ਸਨ।
