
ਸਰਹਿੰਦ, ਥਾਪਰ:
ਅਗਰਵਾਲ ਸਭਾ ਸਰਹਿੰਦ ਨੇ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਖੂਨ ਦਾਨ ਕੈਂਪ ਲਗਾਇਆ।ਜਿਸ ਵਿੱਚ 100 ਤੋਂ ਵੱਧ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਤੇਜਵੀਰ ਸਿੰਘ ਮਾਡਰਨ ਅਤੇ ਸਨੀ ਚੋਪੜਾ ਨੇ ਕੀਤਾ। ਕਲੱਬ ਦੇ ਪ੍ਰਧਾਨ ਸੁਮਿਤ ਮੋਦੀ ਅਤੇ ਚੇਅਰਮੈਨ ਸਤੀਸ਼ ਅਗਰਵਾਲ ਨੇ ਕਿਹਾ ਕਿ ਖੂਨਦਾਨ ਇੱਕ ਅਜਿਹਾ ਦਾਨ ਹੈ,ਜਿਸ ਨਾਲ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ। ਉਹਨਾਂ ਸਭਾ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਸਮਾਜ ਵਿੱਚ ਪਾਏ ਯੋਗਦਾਨ ਲਈ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਫਤਹਿਗੜ੍ਹ ਸਾਹਿਬ ਸਿਵਿਲ ਹਸਪਤਾਲ ਦੀ ਬਲੱਡ ਬੈਂਕ ਇੰਚਾਰਜ ਪ੍ਰਵੀਨ ਕੌਰ ਤੇ ਉਹਨਾਂ ਦੀ ਟੀਮ ਹਾਜ਼ਰ ਸੀ।ਇਸ ਮੌਕੇ ਸੁਮੰਤ ਗੁਪਤਾ,ਹਰੀਸ਼ ਅਗਰਵਾਲ,ਹਰਸ਼ਿਤ ਸਿੰਗਲਾ,ਅਨਿਲ ਗੁਪਤਾ,ਅਨਿਲ ਜਿੰਦਲ,ਸੰਜੇ ਗੁਪਤਾ,ਕਰਨ ਗੁਪਤਾ,ਨਰਿੰਦਰ ਰਾਣਾ,ਵਿਨੇ ਗੁਪਤਾ,ਲਲਿਤ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।

 
							 
															