ਯੂਨੀਅਨ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਅਤੇ ਬਾਕੀ ਮੰਗਾਂ ਨੂੰ ਪੂਰਾ ਕਰਨ ਲਈ ਕੀਤੀ ਬੇਨਤੀ
ਫਤਹਿਗੜ੍ਹ ਸਾਹਿਬ (ਮਰਕਣ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਲੱਗਭਗ ਸਾਢੇ ਤਿੰਨ ਸਾਲ ਹੋ ਚੁੱਕੇ ਹਨ। ਇਸ ਸਮੇਂ ਦੋਰਾਨ ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੁਨੀਅਨ ਦੇ ਸੂਬਾ ਆਗੂ ਡਾ ਵਾਹਿਦ ਮੁਹੰਮਦ ਦੀ ਅਗਵਾਈ ਵਿੱਚ ਯੁਨੀਅਨ ਵੱਲੋਂ ਲਗਾਤਾਰ ਕੀਤੇ ਸੰਘਰਸ਼ ਦੋਰਾਨ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚੋਂ ਅਜੇ ਤੱਕ ਤਿੰਨ ਮੰਗਾਂ ਹੀ ਮੰਨੀਆਂ ਹਨ।ਸਰਕਾਰ ਵੱਲੋਂ ਮੰਨੀਆਂ ਤਿੰਨ ਮੁੱਖ ਮੰਗਾਂ ਵਿੱਚ ਇੰਡੀਅਨ ਬੈਂਕ ਨਾਲ ਕੀਤੇ ਸਮਝੋਤੇ ਦੋਰਾਨ ਕਰਮਚਾਰੀਆਂ ਦੀ ਹੈਲਥ ਇੰਸੋਰੈਂਸ,ਕਮਾਈ ਛੁੱਟੀ ਅਤੇ ਹਰ ਸਾਲ ਹੋਣ ਵਾਲਾ ਕੰਟਰੇਕਟ ਰੀਨਿਊ ਦੀ ਮਿਆਦ ਇੱਕ ਸਾਲ ਤੋਂ ਪੰਜ ਸਾਲ ਕਰ ਦਿੱਤੀ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਅਮਰਜੀਤ ਸਿੰਘ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਜਿ਼ਲ੍ਹਾ ਪ੍ਰਧਾਨ ਸ੍ਰੀ ਹਰਪਾਲ ਸਿੰਘ ਸੋਢੀ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰ ਭਗਵੰਤ ਮਾਨ, ਸਿਹਤ ਮੰਤਰੀ ਸ. ਬਲਬੀਰ ਸਿੰਘ,ਹੈਲਥ ਸੈਕਟਰੀ ਸ੍ਰੀ ਕੁਮਾਰ ਰਾਹੁਲ, ਮਿਸ਼ਨ ਡਾਇਰੈਕਟਰ ਸ੍ਰੀ ਘਨਸ਼ਿਆਮ ਥੋਰੀ, ਫਾਇਨਾਂਸ ਡਾਇਰੈਕਟਰ ਸ੍ਰੀ ਸੋਰਵ ਗੁਪਤਾ,ਐਂਚ ਆਰ ਮੈਨੇਜਰ ਸ੍ਰੀਮਤੀ ਦੀਪ ਸ਼ਿਖਾ ਅਤੇ ਮੈਨੇਜਰ ਪੋਲਸੀ ਪਲਾਨਿੰਗ ਸ੍ਰੀ ਯੋਗੇਸ਼ ਕੁਮਾਰ ਆਦਿ ਦਾ ਧੰਨਵਾਦ ਕਰਦੇ ਹੋਏ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਦੋਰਾਨ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਹੈਲਥ ਇੰਸੋਰੈਂਸ ਵਿੱਚ ਕਰਮਚਾਰੀ ਦੇ ਪੂਰੇ ਪਰਿਵਾਰ ਨੂੰ ਕਵਰ ਕਰਦੇ ਹੋਏ ਪਲਾਨ ਨੂੰ ਦੋ ਲੱਖ ਤੋਂ ਵਧਾਇਆ ਜਾਵੇੇ, ਕਮਾਈ ਛੁੱਟੀ ਨੂੰ ਰੈਗੂਲਰ ਕਰਮਚਾਰੀਆਂ ਦੀ ਤਰਜ਼ ਤੇ ਵਿੱਤੀ ਲਾਭ ਦਿੰਦੇ ਹੋਏ ਲਾਗੂ ਕੀਤਾ ਜਾਵੇ, ਤਨਖਾਹਾਂ ਵਿੱਚ ਸਪੈਸ਼ਲ ਵਾਧਾ ਦਿੱਤਾ ਜਾਵੇ, ਮੋਜੂਦਾ ਮਿਲਣ ਵਾਲੀ ਤਨਖਾਹ ਨੂੰ ਹਰ ਮਹੀਨੇ ਸਮੇਂ ਸਿਰ ਦਿੱਤਾ ਜਾਵੇ, ਰਿਟਾਇਰਡ ਕਰਮਚਾਰੀਆਂ ਨੂੰ ਗ੍ਰੈਜੁਇਟੀ ਦਿੱਤੀ ਜਾਵੇ, ਕਰਮਚਾਰੀਆਂ ਨੂੰ ਪੰਜ,ਦਸ ਅਤੇ ਪੰਦਰਾਂ ਸਾਲ ਦੀ ਸਰਵਿਸ ਪੂਰੀ ਹੋਣ ਤੇ ਲਾਇਲਟੀ ਬੋਨਸ ਦਿੱਤਾ ਜਾਵੇ, ਰਿਟਾਇਰਮੈਂਟ ਉਮਰ ਦੀ ਸੀਮਾ ਨੂੰ ਵਧਾਇਆ ਜਾਵੇ, ਮਿਸ਼ਨ ਵਿੱਚ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਕਰਮਚਾਰੀਆਂ ਨੂੰ ਦਫਤਰੀ ਕੰਮ ਕਾਜ ਲਈ ਕੰਪਿਉਟਰ,ਫਰਨੀਚਰ ,ਬੈਠਣ ਲਈ ਕਮਰਿਆਂ ਦਾ ਉਚਿਤ ਪ੍ਰਬੰਧ ਕੀਤਾ ਜਾਵੇ,ਆਉਟਸੋਰਸ ਕਰਮਚਾਰੀਆਂ ਨੂੰ ਨੈਸ਼ਨਲ ਹੈਲਥ ਮਿਸ਼ਨ ਵਿੱਚ ਮਰਜ਼ ਕਰਕੇ ਬਣਦੇ ਲਾਭ ਦਿੱਤੇ ਜਾਣ, ਸੀ ਡੀ ਕੈਟਾਗਿਰੀ ਨੂੰ ਬਾਕੀ ਵਿਭਾਗਾਂ ਵਾਂਗ ਰੈਗੂਲਰ ਪੋਲਸੀ ਵਿੱਚ ਕਵਰ ਕਰਕੇ ਰੈਗੂਲਰ ਕੀਤਾ ਜਾਵੇ ਆਦਿ।ਇਸ ਮੋਕੇ ਡਾ ਕਸੀਤਿਜ ਸੀਮਾ,ਵਿੱਕੀ ਵਰਮਾ,ਹਰਦੀਪ ਸਿੰਘ,ਅਮਰਜੀਤ ਸਿੰਘ,ਮਨੀਸ ਕੁਮਾਰ,ਅਨਿਲ ਕੁਮਾਰ,ਸੁਖਜਿੰਦਰ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ,ਸੰਦੀਪ ਕੈਂਥ,ਭਗਵੰਤ ਸਿੰਘ,ਮੋਹਨ ਸਿੰਘ,ਮਧੂ ਬਾਲਾ,ਮਨਪ੍ਰੀਤ ਕੋਰ,ਰਵਿੰਦਰ ਕੋਰ ਆਦਿ ਹਾਜਰ ਸਨ।