ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:
ਮਿਤੀ 27 ਜੁਲਾਈ ਨੂੰ ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੋਸਾਇਟੀ ਰਜਿ. ਪੰਜਾਬ ਦੀ ਇੱਕ ਅਹਿਮ ਮੀਟਿੰਗ ਨੇੜੇ ਚੁੰਗੀ ਨੰਬਰ ਚਾਰ ਹੰਗਰੀ ਪੁਆਇੰਟ ਸਰਹੰਦ ਮੰਡੀ ਵਿਖੇ ਸੂਬਾ ਪ੍ਰਧਾਨ ਸਰਚੰਦ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਲਹਿਰ ਕ੍ਰਾਂਤੀ ਹਿਊਮਨ ਬੀੰਗ ਦੇ ਸੂਬਾ ਪ੍ਰਧਾਨ ਸਰਚੰਦ ਸਿੰਘ ਵੱਲੋਂ ਰਿਟਾਇਰਡ ਆਈਟੀਓ ਓਮ ਪ੍ਰਕਾਸ਼ ਨੂੰ ਫਤਿਹਗੜ੍ਹ ਸਾਹਿਬ ਦਾ ਜਿਲਾ ਪ੍ਰਧਾਨ ਲਗਾਇਆ ਗਿਆ ਹੈ। ਇਸ ਮੌਕੇ ਸੋਸਾਇਟੀ ਦੇ ਸਮੂਹ ਟੀਮ ਮੈਂਬਰਾਂ ਵੱਲੋਂ ਓਮ ਪ੍ਰਕਾਸ਼ ਨੂੰ ਵਧਾਈ ਦਿੱਤੀ ਗਈ। ਓਮ ਪ੍ਰਕਾਸ਼ ਨੇ ਇਹ ਅਹੁੱਦਾ ਮਿਲਣ ‘ਤੇ ਸੂਬਾ ਪ੍ਰਧਾਨ ਸਰਚੰਦ ਸਿੰਘ ਅਤੇ ਲਹਿਰ ਕ੍ਰਾਂਤੀ ਹਿਊਮਨ ਬੀੰਗ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਸੰਸਥਾ ਲਈ ਵਧੀਆ ਕੰਮ ਕਰਨਗੇ ਅਤੇ ਲੋਕਾਂ ਦੀ ਮਦਦ ਕਰਦੇ ਰਹਿਣਗੇ।
ਇਸ ਮੌਕੇ ਤਰੁਣ ਕੁਮਾਰੀ ਵਾਈਸ ਪ੍ਰੈਜੀਡੈਂਟ ਵੋਮੈਨ ਵਿੰਗ ਪੰਜਾਬ, ਭੁਪਿੰਦਰ ਸਿੰਘ ਅਬਦੁੱਲਾਪੁਰ ਤੇਜਿੰਦਰ ਸਿੰਘ ਫਾਈਨੈਂਸ ਸੈਕਟਰੀ, ਮਨਦੀਪ ਵਾਲੀਆ ਔਰਗਨਾਈਜ਼ਰ ਸੈਕਟਰੀ, ਮਹਾਰਾਜ ਕ੍ਰਿਸ਼ਨ ਸ਼ਰਮਾ ਰਿਟਾ. ਜੇਈ ਮੌਜੂਦ ਸਨ।