Home ਸਰਹਿੰਦ ਮਾਤਾ ਸ਼੍ਰੀ ਨੈਣਾ ਦੇਵੀ ਸ਼ਕਤੀਪੀਠ ਦੀ ਪੈਦਲ ਯਾਤਰਾ ਜੱਥੇ ਦਾ ਸਰਹਿੰਦ ਪਹੁੰਚਣ...

ਮਾਤਾ ਸ਼੍ਰੀ ਨੈਣਾ ਦੇਵੀ ਸ਼ਕਤੀਪੀਠ ਦੀ ਪੈਦਲ ਯਾਤਰਾ ਜੱਥੇ ਦਾ ਸਰਹਿੰਦ ਪਹੁੰਚਣ ‘ਤੇ ਭਰਵਾਂ ਸਵਾਗਤ

ਕੈਪਸ਼ਨ- ਮਾਤਾ ਦੇ ਭਜਨਾਂ ਦਾ ਗੁਣਗਾਨ ਕਰਦੇ ਭਗਤ।

ਸਰਹਿੰਦ, ਥਾਪਰ: ਸਾਵਨ ਦੇ ਚਾਲਿਆਂ ਮੌਕੇ ਸ਼੍ਰੀ ਦੁਰਗਾ ਸੇਵਾ ਮੰਡਲ ਪਟਿਆਲਾ ਵਲੋਂ 14ਵੀਂ ਮਾਤਾ ਸ਼੍ਰੀ ਨੈਣਾ ਦੇਵੀ ਸ਼ਕਤੀਪੀਠ ਦੀ ਪੈਦਲ ਯਾਤਰਾ ਪਟਿਆਲਾ ਤੋਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ਼ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਪੀ ਬਾਂਸਲ ਅਤੇ ਸਦਾ ਰਾਮ ਸ਼ਰਮਾ ਜੀ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਲਈ 60 ਭਗਤਾਂ ਦਾ ਜੱਥਾ ਰਵਾਨਾ ਹੋਇਆ ਹੈ। ਜਿਸ ਦਾ ਅੱਜ ਸਰਹਿੰਦ ਪਹੁੰਚਣ ਤੇ ਮਹੰਤ ਡਾ. ਸਿਕੰਦਰ ਸਿੰਘ ਅਤੇ ਖੁਸ਼ਵੰਤ ਰਾਏ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮਾਤਾ ਦੇ ਭਗਤਾਂ ਵਲੋਂ ਸ਼ਾਮ ਨੂੰ ਮਾਤਾ ਦੀ ਚੌਂਕੀ ਕਰਕੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਭਗਤਾਂ ਲਈ ਸਾਤਵੀਕ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ।ਮਾਤਾ ਦੇ ਭਗਤਾਂ ਦੇ ਜੱਥੇ ਦਾ ਵੱਖ-ਵੱਖ ਸ਼ਹਿਰਾਂ ਵਿੱਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਕੇਸ਼ ਬਾਂਸਲ, ਮੋਹਨ ਲਾਲ, ਜੀਵਨ ਕੁਮਾਰ, ਧਰਮਿੰਦਰ ਕੁਮਾਰ, ਵਿਕਾਸ ਕੁਮਾਰ, ਸੰਦੀਪ ਮੈਂਗੀ, ਰਾਜੇਸ਼ ਸ਼ਰਮਾ, ਹਰਮਿੰਦਰ ਸੂਦ, ਵਿਨੈ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here