ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ, ਸਿੱਖਿਅਕ ਸੰਸਥਾਵਾਂ ਨਾਲ ਜਲਦ ਮੀਟਿੰਗ ਕਰਨਗੇ ਐਕਟਿਵ ਪੱਤਰਕਾਰ
ਮੰਡੀ ਗੋਬਿੰਦਗੜ੍ਹ, ਜਗਦੀਸ਼ ਅਰੋੜਾ:
ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਡੀ ਗੋਬਿੰਦਗੜ੍ਹ ਦੇ ਫੀਲਡ ਵਿੱਚ ਐਕਟਿਵ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੂੰ ਫੀਲਡ ਦੇ ਵਿੱਚ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਮੰਡੀ ਗੋਬਿੰਦਗੜ ਦੇ ਗੋਲਡਨ ਹਾਈਟ ਹੋਟਲ ਦੇ ਵਿੱਚ ਸੱਦੀ ਗਈ। ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪੱਤਰਕਾਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਸਮੱਸਿਆਵਾਂ ਨੂੰ ਇੱਕ ਮੰਚ ਤੇ ਸਾਂਝਾ ਕੀਤਾ। ਇਸ ਮੌਕੇ ਤੇ ਇਹ ਗੱਲ ਸਾਹਮਣੇ ਆਈ ਕਿ ਪੱਤਰਕਾਰਤਾ ਦੇ ਵਿੱਚ ਕੁਝ ਅਜਿਹੇ ਲੋਕ ਮੌਕਾ ਪ੍ਰਸਤ ਹੋ ਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਸਿੱਖਿਅਕ, ਰਾਜਨੀਤਿਕ ਸੰਸਥਾਵਾਂ ਨੂੰ ਗੁੰਮਰਾਹ ਕਰਕੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੱਤਰਕਾਰਾਂ ਦਾ ਅਕਸ ਖਰਾਬ ਕਰ ਰਹੇ ਹਨ ਅਤੇ ਖੁਦ ਹੀ ਮੋਹਰੀ ਭੂਮਿਕਾ ਅਦਾ ਕਰਕੇ ਉਹਨਾਂ ਦੇ ਈਮੇਲ ਆਈਡੀ ਸੰਪਰਕ ਨੰਬਰ ਇਹਨਾਂ ਸੰਸਥਾਵਾਂ ਦੇ ਕੋਲੋਂ ਡਿਲੀਟ ਕਰਵਾਏ ਜਾ ਰਹੇ ਸਨ। ਇਸ ਮੌਕੇ ਤੇ ਸਮੂਹ ਪੱਤਰਕਾਰਾਂ ਨੇ ਸ਼ਹਿਰ ਦੀਆਂ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਅਗਲੀ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਹੈ ਅਤੇ ਪ੍ਰੈਸ ਦੇ ਨਾਲ ਰਾਬਤਾ ਰੱਖਣ ਦੀ ਅਪੀਲ ਵੀ ਕੀਤੀ ਹੈ। ਇੱਕ ਸੁਰ ਦੇ ਵਿੱਚ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਸਮਾਜ ਦੇ ਵਿੱਚ ਕੁਝ ਕੁ ਲੋਕ ਆਪਣੇ ਨਿੱਜੀ ਮੁਫਾਦ ਲਈ ਸ਼ਹਿਰ ਦੀਆਂ ਸਮਾਜਿਕ ਧਾਰਮਿਕ, ਵੱਖ-ਵੱਖ ਸੰਸਥਾਵਾਂ ਦਾ ਅਕਸ ਪੱਤਰਕਾਰਾਂ ਦੀ ਨਿਗਾਹ ਦੇ ਵਿੱਚ ਖਰਾਬ ਕਰ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਮੌਕਾ ਪ੍ਰਸਤ ਪੱਤਰਕਾਰਾਂ ਦਾ ਦੋਗਲਾ ਚਿਹਰਾ ਨੰਗਾ ਕੀਤਾ ਜਾਵੇਗਾ ਅਤੇ ਅਜਿਹੇ ਮੌਕਾ ਪ੍ਰਸਤ ਪੱਤਰਕਾਰਾਂ ਨੂੰ ਤਰਜੀਹ ਦਿੰਦੀਆਂ ਸੰਸਥਾਵਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਤਾਂ ਜੋ ਭਵਿੱਖ ਵਿੱਚ ਅੱਖਾਂ ਮੀਚ ਕੇ ਇੱਕੋ ਪੱਤਰਕਾਰ ਤੇ ਭਰੋਸਾ ਕਰਨ ਵਾਲੀਆਂ ਸੰਸਥਾਵਾਂ ਭਵਿੱਖ ਵਿੱਚ ਇਨ੍ਹਾਂ ਮੌਕਾ ਪ੍ਰਸਤ ਪੱਤਰਕਾਰਾਂ ਦੀਆਂ ਚਾਲਾਂ ਨੂੰ ਸਮਝ ਸਕਣ। ਅਖੀਰ ਵਿੱਚ ਮੀਟਿੰਗ ਚ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦ ਇੱਕ ਮੀਟਿੰਗ ਇਨਾਂ ਸਮਾਜ ਸੇਵੀ ਸੰਸਥਾਵਾਂ ਨਾਲ ਕੀਤੀ ਜਾਵੇਗੀ ਬਕਾਇਦਾ ਉਹਨਾਂ ਨੂੰ ਫੋਨ ਕਰਕੇ ਇਸ ਮੀਟਿੰਗ ਦਾ ਢੁਕਵਾਂ ਸਮਾਂ ਅਤੇ ਸਥਾਨ ਵੀ ਦੱਸਿਆ ਜਾਵੇਗਾ।।
ਇਸ ਮੀਟਿੰਗ ਦੇ ਵਿੱਚ ਪੱਤਰਕਾਰ ਇੰਦਰਜੀਤ ਸਿੰਘ ਮੱਗੌ ਫਤਿਹਗੜ੍ਹ ਸਾਹਿਬ ਤੋਂ ਪ੍ਰੈਸ ਕਲੱਬ ਫਤਿਹਗੜ ਸਾਹਿਬ ਦੇ ਸਾਬਕਾ ਪ੍ਰਧਾਨ ਜਗਦੇਵ ਸਿੰਘ, ਕੁਲਦੀਪ ਸਿੰਘ ਸ਼ੁਤਰਾਣਾ, ਭੁਪਿੰਦਰ ਸਿੰਘ ਢਿੱਲੋ, ਰਾਜੇਸ਼ ਸ਼ਰਮਾ, ਜਗਮੀਤ ਸਿੰਘ, ਅਮਿਤ ਸ਼ਰਮਾ, ਲਖਵੀਰ ਸਿੰਘ ਲੱਕੀ, ਹਰਜਿੰਦਰ ਧੀਮਾਨ, ਮਨੋਜ ਭੱਲਾ, ਹਿਤੇਸ਼ ਸ਼ਰਮਾ, ਗੁਰਦੀਪ ਸਿੰਘ, ਰਣਧੀਰ ਸਿੰਘ ਬਾਗੜੀਆਂ, ਰਵਿੰਦਰ ਕੌਰ, ਰਾਕੇਸ਼ ਮੜਕਣ ਖੰਨਾ ਤੋਂ ਗੁਰਭੇਜ ਸਿੰਘ ਰਾਜੂ, ਹਰਪਿੰਦਰ ਸਿੰਘ ਭੂਰਾ, ਜਗਦੀਸ਼ ਅਰੋੜਾ, ਵਿਪਨ ਦਾਸ ਆਦਿ ਮੌਜੂਦ ਸਨ।