Home ਮੋਹਾਲੀ ਇੱਕ ਧਰਤੀ, ਸਿਹਤਮੰਦ ਸੰਸਾਰ – ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ

ਇੱਕ ਧਰਤੀ, ਸਿਹਤਮੰਦ ਸੰਸਾਰ – ਸੰਤ ਨਿਰੰਕਾਰੀ ਮਿਸ਼ਨ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ

ਮੁਹਾਲੀ, ਰੂਪ ਨਰੇਸ਼- ਯੋਗ ਭਾਰਤ ਦੇ ਸਭ ਤੋਂ ਪ੍ਰਾਚੀਨ ਵਿਗਿਆਨਾਂ ਵਿੱਚੋਂ ਇੱਕ ਹੈ, ਜੋ ਨਾ ਸਿਰਫ਼ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਬਲਕਿ ਮਨ ਨੂੰ ਸ਼ਾਂਤ ਕਰਨ ਅਤੇ ਆਤਮਾ ਨੂੰ ਜਗਾਉਣ ਦੀ ਸਮਰੱਥਾ ਵੀ ਰੱਖਦਾ ਹੈ। ਇਸਦਾ ਨਿਯਮਿਤ ਅਭਿਆਸ ਕਰਨ ਨਾਲ, ਵਿਅਕਤੀ ਤਣਾਅ, ਅਸੰਤੁਲਨ ਅਤੇ ਬਿਮਾਰੀਆਂ ਤੋਂ ਬਚਦੇ ਹੋਏ ਅਧਿਆਤਮਿਕ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਵੱਲ ਵਧਦਾ ਹੈ।

ਇਸ ਸਾਲ ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ‘ਅੰਤਰਰਾਸ਼ਟਰੀ ਯੋਗ ਦਿਵਸ’ ਦਾ ਵਿਸ਼ਾ ਹੈ – ‘ਇੱਕ ਧਰਤੀ, ਇੱਕ ਸਿਹਤ ਦੇ ਲਈ ਯੋਗ’ ਜੋ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਇੱਕ ਵਿਅਕਤੀ ਦੀ ਅਸਲ ਸਿਹਤ ਉਦੋਂ ਹੀ ਸੰਪੂਰਨ ਮੰਨੀ ਜਾਂਦੀ ਹੈ ਜਦੋਂ ਉਹ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਤੌਰ ‘ਤੇ ਸੰਤੁਲਿਤ ਅਤੇ ਜਾਗਰੂਕ ਹੁੰਦਾ ਹੈ। ਇਸ ਉਦੇਸ਼ ਨੂੰ ਕੇਂਦਰ ਵਿੱਚ ਰੱਖਦੇ ਹੋਏ, ਸੰਤ ਨਿਰੰਕਾਰੀ ਮਿਸ਼ਨ ਆਪਣੇ ਅਧਿਆਤਮਿਕ ਅਤੇ ਸਮਾਜਿਕ ਯਤਨਾਂ ਤਹਿਤ ਯੋਗ ਨੂੰ ਸੰਪੂਰਨ ਤੰਦਰੁਸਤੀ ਦੇ ਮਾਧਿਅਮ ਵਜੋਂ ਵਿਚਾਰਨ ਲਈ ਲਗਾਤਾਰ ਯਤਨਸ਼ੀਲ ਹੈ।

ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ ਪੀ ਨਿਰੰਕਾਰੀ ਜੀ ਅਤੇ ਮੌਹਾਲੀ ਬ੍ਰਾਂਚ ਦੇ ਸੰਯੋਜਕ ਡਾ ਜੇ ਕੇ ਚੀਮਾ ਜੀ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ ‘ਤੇ 21 ਜੂਨ, 2025 ਨੂੰ ਸਵੇਰੇ 5.45 ਵਜੇ ਮੌਹਾਲੀ ਦੇ ਫੇਸ 6 ਸਥਿੱਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ‘ਯੋਗ ਦਿਵਸ’ ਦਾ ਆਯੋਜਨ ਕੀਤਾ ਗਿਆ।

ਇਹ ਕੈਂਪ ਯੋਗਾ ਇੰਸਟ੍ਰਕਟਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸ਼ਰਧਾਲੂ, ਸੇਵਾਦਲ ਵਲੰਟੀਅਰ ਅਤੇ ਸਥਾਨਕ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਓਹਨਾਂ ਅੱਗੇ ਦੱਸਿਆ ਕਿ ਸਾਲ 2015 ਤੋਂ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇਸ਼ ਭਰ ਵਿੱਚ ਨਿਯਮਿਤ ਤੌਰ ‘ਤੇ ‘ਯੋਗ ਦਿਵਸ’ ਦਾ ਆਯੋਜਨ ਕਰ ਰਿਹਾ ਹੈ। ਇਹ ਪਹਿਲ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਲਗਾਤਾਰ ਜਾਰੀ ਹੈ, ਜਿਨ੍ਹਾਂ ਦਾ ਮਾਰਗਦਰਸ਼ਨ ਰਿਹਾ ਹੈ “ਸਵੱਸਥ ਮਨ, ਸਹਿਜ ਜੀਵਨ” ਰਿਹਾ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚ ਇਹ ਸਪੱਸ਼ਟ ਹੈ ਕਿ ਮਨੁੱਖੀ ਸਰੀਰ ਪਰਮਾਤਮਾ ਦਾ ਇੱਕ ਵਿਲੱਖਣ ਤੋਹਫ਼ਾ ਹੈ ਅਤੇ ਇਸਨੂੰ ਸਿਹਤਮੰਦ ਅਤੇ ਮਜ਼ਬੂਤ ਬਣਾ ਕੇ ਹੀ ਮਨੁੱਖ ਆਪਣੇ ਅਧਿਆਤਮਿਕ ਅਤੇ ਸਮਾਜਿਕ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾ ਸਕਦਾ ਹੈ।

ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ ਵਿੱਚ, ਅਜਿਹੇ ਸਮਾਗਮਾਂ ਦਾ ਮੂਲ ਉਦੇਸ਼ ਇਹ ਹੈ ਕਿ ਅਸੀਂ ਆਪਣੀ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਈਏ ਅਤੇ ਇੱਕ ਖੁਸ਼ਹਾਲ, ਸੰਤੁਲਿਤ ਅਤੇ ਸ਼ਾਂਤੀਪੂਰਨ ਜੀਵਨ ਜਿਉਣ ਵੱਲ ਵਧੀਏ।

LEAVE A REPLY

Please enter your comment!
Please enter your name here