ਖੰਨਾ ਪਬਲਿਕ ਸਕੂਲ ਦੇ ਵਿਦਿਆਰਥੀ ਸਨਮਾਨਿਤ 

ਖੰਨਾ – ਸ਼ਹਿਰ ਦੇ ਇੱਕ ILETS ਸੈਂਟਰ ਵੱਲੋ ਅੱਜ ਖੰਨਾ ਪਬਲਿਕ  ਸਕੂਲ ਖੰਨਾ ਵਿੱਚ ਨੈਸ਼ਨਲ ਅਤੇ ਸਟੇਟ ਪੱਧਰ ਤੇ ਮੈਡਲ ਜਿੱਤ ਚੁੱਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਿੰਸੀਪਲ ਅੰਜੂਮ ਅਬਰੋਲ ਜੀ ਅਤੇ ਜਸਵੰਤ ਸਿੰਘ ਮਿੱਤਰ ਜੀ ਨੇ ਦੱਸਿਆ ਕਿ 14ਵੀ ਸੀਨੀਅਰ ਨੈਸ਼ਨਲ ਚੌਕਬਾਲ ਚੈਮਪੀਨਸ਼ਿਪ ਅਸਾਮ ਦੇ ਖੋਖਰਾਜ਼ਾਰ ਵਿਖ਼ੇ ਹੋਈ ਸੀ | ਜਿਸ ਵਿੱਚ ਸਕੂਲ ਦੇ ਤਿੰਨ ਖਿਡਾਰੀ ਗਰਸ਼ਵੀਰ ਕੌਰ, ਜਸ਼ਨਦੀਪ ਕੌਰ ਅਤੇ ਹਰਲੀਨ ਕੌਰ ਵੱਲੋ ਸਿਲਵਰ ਮੈਡਲ ਹਾਸਿਲ ਕੀਤਾ | ਪੰਜਾਬ ਦੀ ਟੀਮ 17 ਸਟੇਟ ਨੂੰ ਹਰਾ ਕੇ ਦੂਜੇ ਸਥਾਨ ਤੇ ਰਹੀ | ਸਕੂਲ ਦੇ ਸੀਨੀਅਰ ਅਧਿਆਪਕ ਗੌਰਵ ਅਬਰੋਲ ਜੀ ਪੰਜਾਬ ਦੀ ਟੀਮ ਦੇ ਕੋਚ ਸਨ | ਇਹ ਮਾਣ ਵੀ ਸਕੂਲ ਨੂੰ ਮਿਲਿਆ | ਇੰਨੀ ਵੱਡੀ ਉਪਲੱਬਦੀ ਲਈ PR IELTS ਸੈਂਟਰ ਵੱਲੋ ਨੈਸ਼ਨਲ ਖਿਡਾਰਿਆ ਨੂੰ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ | Ielts ਸੈਂਟਰ ਦੇ ਐਮ ਡੀ ਰੀਨਾ ਬਾਟਲਾ ਅਤੇ ਸਰਪ੍ਰਸਤ ਅਮਨ ਮਾਵੀ ਜੀ ਵੱਲੋ ਪੰਜਾਬ ਖਿਡਾਰੀ ਨੂੰ ਜੋ ਪੰਜਾਬ ਸਟੇਟ ਵਿੱਚੋ ਵੱਖ ਵੱਖ ਪੂਜੀਸ਼ਨ ਤੇ ਆਏ ਸਨ, ਓਹਨਾ ਨੂੰ ਸਨਮਾਨਿਤ ਕੀਤਾ ਗਿਆ | ਕੁਲ 7 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਿੰਸੀਪਲ ਮੈਡਮ ਨੇ ਓਨਾ ਦਾ ਧੰਨਵਾਦ ਵੀ ਕੀਤਾ ਜੋ ਸਾਡੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਜੂ ਬਾਲਾ, ਰਜਨੀ ਬਾਲਾ, ਸੰਤੋਸ਼ ਕੁਮਾਰੀ, ਸਕੂਲ ਦੇ ਸਾਰੇ ਬਚੇ ਮੌਜੂਦ ਸਨ |

Leave a Reply

Your email address will not be published. Required fields are marked *