ਸਹਿਕਾਰੀ ਸਭਾ ਜੱਲਾ ਵਿਖੇ ਅੰਗ੍ਰੇਜ਼ੀ ਵਿੱਚ ਸਪਲੀਮੈਂਟਰੀ ਵੋਟਰ ਸੂਚੀ ਜਾਰੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਫਤਹਿਗੜ੍ਹ ਸਾਹਿਬ, ਰੂਪ ਨਰੇਸ਼:
ਪਿੰਡ ਜੱਲਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ ਨੇ ਸਹਿਕਾਰੀ ਸਭਾ ਜੱਲਾ ਵਿਖੇ ਅੰਗ੍ਰੇਜ਼ੀ ਵਿੱਚ ਸਪਲੀਮੈਂਟਰੀ ਵੋਟਰ ਜਾਰੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।ਮੰਗ ਪੱਤਰ ਦਿੰਦਿਆ ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ ਨੇ ਦੱਸਿਆ ਕਿ ਜੱਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਜੱਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਵਾਨ ਕੀਤੇ ਚੋਣ ਪ੍ਰੋਗਰਾਮ ਅਨੁਸਾਰ ਮਿਤੀ 3 ਅਪ੍ਰੈਲ 2025 ਅਤੇ 4 ਅਪ੍ਰੈਲ 2025 ਨੂੰ ਹੋਣੀ ਨਿਯਤ ਕੀਤੀ ਗਈ ਸੀ।ਇਹ ਚੋਣ ਪ੍ਰੋਗਰਾਮ ਸਭਾ ਦੇ ਪ੍ਰਸ਼ਾਸ਼ਕ ਵੱਲੋ ਮਿਤੀ 28-02-2025 ਦੇ ਮਤੇ ਅਨੁਸਾਰ ਪ੍ਰਵਾਨ ਕੀਤਾ ਸੀ ਅਤੇ ਇਸ ਚੋਣ ਪ੍ਰੋਗਰਾਮ ਨਾਲ ਨਿਯਮਾਂ ਅਨੁਸਾਰ ਸਭਾ ਦੇ ਮੈਂਬਰਾ ਦੀ ਵੋਟਰ ਸੂਚੀ ਪੰਜਾਬੀ ਭਾਸ਼ਾ ਵਿੱਚ ਟਾਈਪ ਕੀਤੀ ਹੋਈ ਨੱਥੀ ਕੀਤੀ ਗਈ ਸੀ ਜੋ ਕਿ ਨਿਰੀਖਕ ਸਭਾ-ਸਕੱਤਰ,ਵੱਲੋਂ ਤਸਦੀਕ ਸ਼ੁਦਾ ਕਾਪੀਆਂ ਮਹਿਕਮੇ ਵੱਲੋਂ ਪ੍ਰਵਾਨ ਕੀਤੀਆ ਗਈਆ ਸਨ।ਨਿਯਮਾ ਅਨੁਸਾਰ ਪ੍ਰਵਾਨਿਤ ਚੋਣ ਪ੍ਰੋਗਰਾਮ ਅਤੇ,ਵੋਟਰ ਸੂਚੀਆ ਅਨੁਸਾਰ ਚੋਣ ਕਰਵਾਉਣੀ ਬਣਦੀ ਸੀ,ਪ੍ਰੰਤੂ ਸਕੱਤਰ ਸਭਾ ਵੱਲੋਂ ਸਿਆਸੀ ਦਬਾਅ ਹੇਠ ਨਿਯਮਾ ਦੀ ਘੋਰ ਉਲੰਘਣਾ ਕਰਦੇ ਹੋਏ ਵੋਟਾ ਨੂੰ ਸਿਰਫ ਇਕ ਦਿਨ ਪਹਿਲਾ ਮਿਤੀ 2 ਅਪ੍ਰੈਲ 2025 ਨੂੰ ਸ਼ਾਮ 4 ਵਜੇ ਅੰਗ੍ਰੇਜ਼ੀ ਭਾਸ਼ਾ ਵਿੱਚ ਟਾਈਪ ਕੀਤੀ ਇਕ ਸਪਲੀਮੈਂਟਰੀ ਵੋਟ ਸੂਚੀ ਜਾਰੀ ਕੀਤੀ ਗਈ ਜਿਸ ਅਨੁਸਾਰ ਸਭਾ ਦੀ ਚੋਣ ਕਰਵਾਈ ਗਈ।ਉਨਾ ਨੇ ਕਿਹਾ ਕਿ ਸਕੱਤਰ ਸਭਾ ਵੱਲੋਂ ਜੋ ਸਪਲੀਮੈਂਟਰੀ ਵੋਟਰ ਸੂਚੀ ਜਾਰੀ ਕੀਤੀ ਗਈ ਹੈ ਉਹ ਯੋਗ ਨਹੀ ਸੀ।ਕਿਉਂਕਿ ਨਿਯਮਾ ਅਨੁਸਾਰ ਕੋਈ ਵੀ ਚੋਣ ਲਈ ਵੋਟਰ ਸੂਚੀ ਦਾ 15 ਦਿਨ ਪਹਿਲਾਂ ਪ੍ਰਕਾਸ਼ਕ ਹੋਣਾ ਜਰੂਰੀ ਹੈ ਅਤੇ ਮੈਂਬਰਾ ਦੀ ਸਹੂਲਤ ਲਈ ਮਹਿਕਮੇ ਵੱਲੋਂ ਵੋਟਰ ਸੂਚੀ ਨੂੰ ਪੰਜਾਬੀ ਵਿੱਚ ਪ੍ਰਕਾਸ਼ਿਤ ਕਰਨਾ ਜਰੂਰੀ ਬਣਦਾ ਹੈ ਜੋ ਕਿ ਨਹੀਂ ਕੀਤਾ ਗਿਆ।ਦਵਿੰਦਰ ਸਿੰਘ ਜੱਲਾ ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਖੜਾਏ ਗਏ 5 ਉਮੀਦਵਾਰਾਂ ਵੱਲੋਂ ਜਦੋਂ ਚੋਣ ਪੇਪਰ ਭਰੇ ਗਏ ਤਾਂ ਅੰਗ੍ਰੇਜ਼ੀ ਵਿੱਚ ਸਪਲੀਮੈਂਟਰੀ ਵੋਟਰ ਸੂਚੀ ਜਾਰੀ ਕਰਕੇ ਇਹਨਾਂ ਉਮੀਦਵਾਰਾਂ ਦੇ ਚੋਣ ਪੇਪਰ ਰੱਦ ਕਰਕੇ ਆਪਣੇ ਉਮੀਦਵਾਰਾਂ ਨੂੰ ਸਿੱਧੇ ਤੌਰ ਤੇ ਜਿਤਾਉਣ ਲਈ ਜਦੋਜਹਿਦ ਕੀਤੀ ਗਈ।ਦਵਿੰਦਰ ਸਿੰਘ ਜੱਲਾ ਨੇ ਕਿਹਾ ਕਿ ਸਹਿਕਾਰੀ ਸਭਾ ਦੀ ਚੋਣ ਜੋ ਕਿ ਮਹਿਕਮੇ ਐਕਟ/ਰੂਲਾਂ ਅਨੁਸਾਰ ਨਹੀਂ ਕਰਵਾਈ ਗਈ। ਉਹਨਾ ਮੰਗ ਕੀਤੀ ਕਿ ਇਹ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇ।ਉਹਨਾ ਨੇ ਕਿਹਾ ਕਿ ਇਸ ਚੋਣ ਦੇ ਖਿਲਾਫ ਇਸ ਮਸਲੇ ਨੂੰ ਉਹਨਾ ਵੱਲੋਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ ਤੇ ਇਨਸਾਫ ਦੀ ਮੰਗ ਕੀਤੀ ਜਾਵੇਗੀ।