ਕੇ ਐਰੀ ਮਿਊਜਿਕ ਦੀ ਨਵੀਂ ਰੀਲ ਜਾਗੇ ਵਾਲੀ ਰਾਤ ਦੀ ਕੀਤੀ ਪ੍ਰਮੋਸ਼ਨ

ਸਰਹਿੰਦ, ਰੂਪ ਨਰੇਸ਼: ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੀ ਟੀਮ ਵੱਲੋਂ ਮਿਤੀ ਅੱਠ ਮਾਰਚ 2025 ਨੂੰ ਕੇ ਐਰੀ ਮਿਊਜਿਕ ਦੀ ਨਵੀਂ ਰੀਲ ਜਾਗੇ ਵਾਲੀ ਰਾਤ ਦੀ ਪ੍ਰਮੋਸ਼ਨ ਕੀਤੀ ਗਈ।

ਇਸ ਮੌਕੇ ਐਡਵੋਕੇਟ ਰੀਨਾ ਲੀਗਲ ਐਡਵਾਈਜ਼ਰ ਐਂਡ ਸੈਕਟਰੀ ਪੰਜਾਬ ਨੇ ਕਿਹਾ ਕਿ ਜੋ ਕੋਈ ਇਨਸਾਨ ਵਧੀਆ ਕੰਮ ਕਰ ਰਿਹਾ ਹੈ ਪਰਮਾਤਮਾ ਉਸ ਦੇ ਕੰਮ ਵਿੱਚ ਤਰੱਕੀ ਬਖਸ਼ੇ। ਜਦੋਂ ਕੇਐਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੇਰੀਆਂ ਧਾਰਮਿਕ ਕੈਸਟਾਂ ਤੇ ਪੰਜਾਬੀ ਸੌਂਗ ਦੀਆਂ ਕੈਸਟਾਂ ਆ ਚੁੱਕੀਆਂ ਹਨ। ਜਾਕੇ ਵਾਲੀ ਰਾਤ ਇਹ ਭਜਨ ਅਸ਼ਟਮੀ ਮੌਕੇ ਤੇ ਰਿਲੀਜ਼ ਹੋਇਆ ਹੈ। ਉਹਨਾਂ ਨੇ ਲਹਿਰ ਕ੍ਰਾਂਤੀ ਹਿਊਮਨ ਬੀੰਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਸਰਚੰਦ ਸਿੰਘ, ਵਾਇਸ ਪ੍ਰੈਜੀਡੈਂਟ ਤਰੁਣ ਕੁਮਾਰੀ ਅਤੇ ਟੀਮ ਮੈਂਬਰ ਹੇਮਾ ਕੁਮਾਰੀ, ਜਸਪਾਲ ਕੌਰ, ਨੀਲਮ ਰਾਣੀ, ਰੇਖਾ, ਭੋਲੀ, ਨਵਨੀਤ ਸ਼ਰਮਾ, ਤਰੁਣ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *