ਸਰਹਿੰਦ, ਰੂਪ ਨਰੇਸ਼
ਅੱਜ ਭਾਰਤ ਵਿਕਾਸ ਪਰਿਸ਼ਦ ਪੰਜਾਬ ਪੂਰਵ ਦੀ ਸਲਾਨਾ ਸਟੇਟ ਕਾਉਂਸਿਲ ਦੀ ਮੀਟਿੰਗ ਮਾਲੇਰਕੋਟਲਾ ਵਿਖੇ ਹੋਈ। ਜਿਸ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਮੀਡੀਆ ਇੰਚਾਰਜ ਦੀਪਕ ਤਲਵਾਰ ਨੂੰ ਸਟੇਟ ਲਈ ਕੀਤੀਆਂ ਵਧੀਆ ਸੇਵਾਵਾਂ ਲਈ ਸਟੇਟ ਦੀ ਟੀਮ ਪ੍ਰਧਾਨ ਦਵਿੰਦਰ ਪਾਲ ਸਿੰਘ, ਸਟੇਟ ਜਨਰਲ ਸਕੱਤਰ ਜੀਤ ਗੋਗੀਆ, ਨੈਸ਼ਨਲ ਜਨਰਲ ਸਕੱਤਰ ਹਰਿੰਦਰ ਗੁਪਤਾ, ਅਤੇ ਉਹਨਾਂ ਦੀ ਟੀਮ ਵੱਲੋਂ ਵਿਸੇਸ਼ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪਰਿਸ਼ਾਦ ਪੰਜਾਬ ਪੁਰਵ ਦੀਆਂ 40, ਬ੍ਰਾਂਚਾਂ ਦੇ ਪ੍ਰਧਾਨ, ਸੈਕਟਰੀ, ਕੈਸ਼ੀਅਰ, ਸਟੇਟ ਦੇ ਕਾਰਜਕਾਰੀ ਮੈਬਰ, ਰੀਜਨ ਮੈਬਰ ਅਤੇ ਰਾਸ਼ਟਰੀ ਕਾਰਜਕਰੀ ਮੈਬਰ ਹਾਜ਼ਿਰ ਸਨ।