ਸ਼ਹੀਦ-ਏ-ਆਜ਼ਮ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ

ਸਰਹਿੰਦ, ਰੂਪ ਨਰੇਸ਼: ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੋਸਾਇਟੀ ਪੰਜਾਬ ਰਜਿ. ਦੇ ਸੂਬਾ ਪ੍ਰਧਾਨ ਸਰਚੰਦ ਸਿੰਘ ਵੱਲੋਂ ਸਰਹਿੰਦ ਵਿਖੇ ਮਿਤੀ 23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਬੋਲਦਿਆ ਸੂਬਾ ਪ੍ਰਧਾਨ ਨੇ ਦੱਸਿਆ ਕਿ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 23 ਮਾਰਚ ਯਾਨੀ ਅੱਜ ਸ਼ਹੀਦੀ ਦਿਵਸ ਹੈ।ਅੱਜ ਦਾ ਦਿਨ ਦੇਸ਼ ਲਈ ਬਹੁਤ ਖਾਸ ਹੈ। ਇਤਿਹਾਸਕਾਰ ਦੇ ਮੁਤਾਬਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ, ਪਰ ਅੰਗਰੇਜ਼ਾਂ ਨੇ ਇਸ ਵਿਚ ਅਚਾਨਕ ਬਦਲਾਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੈਅ ਮਿਤੀ ਤੋਂ 1 ਦਿਨ ਪਹਿਲਾਂ ਯਾਨੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਦਰਅਸਲ, ਅੰਗਰੇਜ਼ਾਂ ਨੂੰ ਡਰ ਸੀ ਕਿ ਫਾਂਸੀ ਵਾਲੇ ਦਿਨ ਲੋਕ ਗੁੱਸੇ ਵਿੱਚ ਨਾ ਆ ਜਾਣ। ਕਿਉਂਕਿ ਇਨ੍ਹਾਂ ਯੋਧਿਆਂ ਦੀ ਉਸ ਸਮੇਂ ਲੋਕਾਂ ਵਿੱਚ ਕਾਫੀ ਪ੍ਰਸਿੱਧੀ ਸੀ। ਇਸ ਕਾਰਨ ਇਨ੍ਹਾਂ ਤਿੰਨਾਂ ਨੂੰ ਗੁਪਤ ਰੂਪ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਜਿਸ ਬਾਰੇ ਉਨ੍ਹਾਂ ਨੇ ਕਿਸੀ ਨੂੰ ਕੋਈ ਖਬਰ ਨਹੀਂ ਹੋਣ ਦਿੱਤੀ ਸੀ।ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਇੱਕ ਵਧੀਆ ਸੋਚ ਰੱਖਣੀ ਚਾਹੀਦੀ ਹੈ। ਇਸ ਮੌਕੇ ਇਸ ਮੌਕੇ ਬਾਇਸ ਪ੍ਰਧਾਨ ਪੰਜਾਬ ਤਰੁਣ ਕੁਮਾਰੀ, ਐਡਵੋਕੇਟ ਰੀਨਾ ਜੀ ਸੈਕਟਰੀ ਅਤੇ ਲੀਗਲ ਐਡਵਾਈਜ਼ਰ ਪੰਜਾਬ, ਗੰਗਾ ਵਿਸ਼ਵਾਸ਼ ਜੀ ਡਿਵੈਲਪਮੈਂਟ ਆਫਿਸਰ ਐਲਆਈਸੀ ਮੰਡੀ ਗੋਬਿੰਦਗੜ੍ਹ, ਸੂਰਜ ਧੀਮਾਨ, ਮਨੀਸ਼ ਬੇਦੀ, ਸ਼ੰਟੀ, ਰਜਿੰਦਰ ਕੁਮਾਰ ਮੰਤਰੀ, ਅਦਰਸ਼ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *