
ਸਰਹਿੰਦ, ਰੂਪ ਨਰੇਸ਼: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ” ਸ੍ਰੀ ਸ੍ਰੀ 1008 ਮਹੰਤ ਬਾਬਾ ਗੋਪਾਲ ਪੂਰੀ ਜੀ ਦੀ ਯਾਦ ਵਿੱਚ ਨਿਊ ਸ਼ਿਵ ਸ਼ਕਤੀ ਸਵੀਟਸ ਵੱਲੋਂ ਭੰਡਾਰਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਨਿਊ ਸ਼ਿਵ ਸ਼ਕਤੀ ਸਵੀਟਸ ਦੇ ਮਾਲਕ ਚੌਧਰੀ ਅਜਮੇਰ ਸਿੰਘ ਰਾਣਾ ਅਤੇ ਨਰਿੰਦਰ ਰਾਣਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 22 ਸਾਲਾਂ ਤੋਂ ਲਗਾਤਾਰ“ ਮਹੰਤ ਬਾਬਾ ਗੋਪਾਲ ਪੁਰੀ ਜੀ ਦੀ ਯਾਦ ਵਿੱਚ ਭੰਡਾਰਾ ਕਰਵਾਇਆ ਜਾ ਰਿਹਾ ਹੈ।ਅੱਜ ਦੇ ਭੰਡਾਰੇ ਵਿੱਚ ਇਕ ਦਿਨ ਪਹਿਲਾਂ ਰੱਖੇ ਸ੍ਰੀ ਰਮਾਇਣ ਜੀ ਦੇ ਪਾਠ ਕਰਵਾਏ ਗਏ ਅਤੇ ਅੱਜ“ ਸੁੰਦਰ ਕਾਂਡ ਦੇ ਪਾਠ ਕਰਨ ਉਪਰੰਤ ਸ੍ਰੀ ਰਾਮਾਇਣ ਜੀ ਦੇ ਸਮਾਪਤੀ ਉਪਰੰਤ ਭੋਗ ਪਾਏ ਗਏ। ਸੁੰਦਰ ਕਾਂਡ ਦੇ ਪਾਠ ਦਾ ਗੁਣਗਾਨ ਨਰਿੰਦਰ ਭਾਟੀਆਂ ਕੀਤਾ। ਇਸ ਦੌਰਾਨ ਗਾਇਕਾ ਪੂਜਾ ਮਿੱਤਲ ਨੇ ਆਪਣੇ ਗਾਏ ਭਜਨਾਂ ਨਾਲ ਸਰਧਾਲੂਆਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਉਪਰੰਤ ਗੁਰੂ ਗੋਬਿੰਦਗੜ੍ਹ ਨੇ ਸਾਥੀਆਂ ਸਮੇਤ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰਾਜਸਿਕ, ਧਾਰਮਿਕ ਅਤੇ ਸਮਾਜ ਸੇਵੀ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਕਰਵਾਏ ਗਏ ਸਮਾਗਮ ਵਿੱਚ ਹਾਜ਼ਰੀ ਲਵਾਈ।

