ਬ੍ਰਹਿਮ ਗਿਆਨ ਦੇ ਬਾਅਦ ਇਨਸਾਨ ਦੇ ਮਨ ਵਿਚ ਮਿਲਵਰਤਨ ਦਾ ਭਾਵ ਪੈਦਾ ਹੁੰਦਾ ਹੈ : ਜੋਗਿੰਦਰ ਮਨਚੰਦਾ ਜੀ

ਚੰਡੀਗੜ੍ਹ, ਰੂਪ ਨਰੇਸ਼: ਜਦੋਂ ਇਨਸਾਨ ਸਤਗੁਰੂ ਦੀ ਸ਼ਰਣ ਵਿਚ ਜਾ ਕੇ ਬ੍ਰਹਿਮ ਗਿਆਨ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸ ਦੇ ਮਨ ਵਿਚ ਮਿਲਵਰਤਨ ਦਾ ਭਾਵ ਪੈਦਾ ਹੁੰਦਾ ਹੈ, ਜਿਸ ਕਰਕੇ ਉਹ ਸਭ ਵਿਚ ਪਰਮਾਤਮਾ ਦਾ ਰੂਪ ਵੇਖਣ ਲੱਗ ਪੈਂਦਾ ਹੈ। ਇਹ ਵਿਚਾਰ ਦਿੱਲੀ ਤੋਂ ਨਿਰੰਕਾਰੀ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਲੈ ਕੇ ਪਹੁੰਚੇ ਸੰਤ ਨਿਰੰਕਾਰੀ ਮੰਡਲ ਦੇ ਵਿੱਤ ਅਤੇ ਲੇਖਾ ਵਿਭਾਗ ਦੇ ਮੈਂਬਰ ਇੰਚਾਰਜ ਸ਼੍ਰੀ ਜੋਗਿੰਦਰ ਮਨਚੰਦਾ ਜੀ ਨੇ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ 15-ਡੀ, ਚੰਡੀਗੜ੍ਹ ਵਿੱਚ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਜਦ ਇਨਸਾਨ ਬ੍ਰਹਿਮ ਗਿਆਨ ਪ੍ਰਾਪਤ ਕਰਕੇ ਨਿਰੰਕਾਰ ਨਾਲ ਜੁੜ ਜਾਂਦਾ ਹੈ, ਤਾਂ ਉਸ ਦੇ ਮਨ ਵਿਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਿਨਾਂ ਹਰ ਕਿਸੇ ਲਈ ਪਿਆਰ ਪੈਦਾ ਹੋ ਜਾਂਦਾ ਹੈ। ਉਹ ਬਿਨਾ ਕਿਸੇ ਸੁਆਰਥ ਦੇ ਹਰ ਇੱਕ ਦੇ ਹਿੱਤ ਦੀ ਗੱਲ ਕਰਦਾ ਹੈ। ਆਧੁਨਿਕ ਯੁੱਗ ਵਿੱਚ ਸੁਆਰਥ ਦੀ ਪ੍ਰਭਾਵਸ਼ੀਲਤਾ ਵਧ ਰਹੀ ਹੈ, ਜਿਸ ਕਰਕੇ ਹਰ ਰਿਸ਼ਤੇ ਅਤੇ ਸਮਾਜ ਵਿਚ ਅਸਹਿਣਸ਼ੀਲਤਾ ਅਤੇ ਹੋਰ ਬੁਰਾਈਆਂ ਵਧਦੀਆਂ ਜਾ ਰਹੀਆਂ ਹਨ।

ਸ਼੍ਰੀ ਮਨਚੰਦਾ ਜੀ ਨੇ ਉਚਾਰਣ ਕੀਤਾ ਕਿ ਆਮ ਤੌਰ ‘ਤੇ ਹਰ ਇਨਸਾਨ ਦੇ ਮਨ ਵਿਚ ਉਹ ਖੁਦ, ਉਸਦਾ ਪਰਿਵਾਰ ਅਤੇ ਉਸਦੀਆਂ ਇੱਛਾਵਾਂ ਵੱਸਦੀਆਂ ਹਨ, ਜਿਸ ਕਰਕੇ ਉਹ ਹਮੇਸ਼ਾ ਸੁਆਰਥ ਭਾਵ ਨਾਲ ਹੀ ਹਰ ਕੰਮ ਕਰਦਾ ਹੈ। ਪਰ ਜਿਨ੍ਹਾਂ ਨੂੰ ਮੌਜੂਦਾ ਸਤਗੁਰੂ ਮਾਤਾ ਸੁਦੀਕਸ਼ਾ ਜੀ ਦੀ ਕਿਰਪਾ ਦੁਆਰਾ ਪਰਮ ਪਿਤਾ ਪਰਮਾਤਮਾ ਦੀ ਜਾਣਕਾਰੀ ਹੋ ਜਾਂਦੀ ਹੈ, ਉਹ ਜਦ ਇਸ ਸਰਵਵਿਆਪੀ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ, ਤਾਂ ਉਹਨਾਂ ਦਾ ਜੀਵਨ “ਹਰੀ ਵਿਆਪਕ ਸਰਵਤ੍ਰ ਸਮਾਨਾ, ਪ੍ਰੇਮ ਤੇ ਪ੍ਰਗਟ ਹੋਹਿ ਮੈ ਜਾਨਾ” ਵਾਲਾ ਹੋ ਜਾਂਦਾ ਹੈ। ਉਹ ਹਰ ਕਿਸੇ ਵਿਚ ਪਰਮਾਤਮਾ ਦਾ ਰੂਪ ਵੇਖਣ ਲੱਗ ਪੈਂਦੇ ਹਨ ਅਤੇ ਸਭ ਨੂੰ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਸਮਝਦੇ ਹੋਏ, ਨਿਸ਼ਕਾਮ ਭਾਵ ਨਾਲ ਉਨ੍ਹਾਂ ਦੇ ਭਲੇ ਲਈ ਕੰਮ ਕਰਦੇ ਹਨ।

ਇਸ ਮੌਕੇ ‘ਤੇ ਇੱਥੇ ਦੇ ਜੋਨਲ ਇੰਚਾਰਜ, ਸੰਯੋਜਕ ਅਤੇ ਮੁਖੀ ਵੀ ਹਾਜ਼ਰ ਸਨ। ਉਨ੍ਹਾਂ ਨੇ ਦਿੱਲੀ ਤੋਂ ਆਏ ਜੋਗਿੰਦਰ ਮਨਚੰਦਾ ਜੀ ਦਾ ਸਤਿਕਾਰ ਅਤੇ ਧੰਨਵਾਦ ਕੀਤਾ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ