ਸਰਹਿੰਦ ( ਥਾਪਰ): ਐਸ ਐਸ ਪੀ ਫਤਿਹਗੜ ਸਹਿਬ ਦੇ ਨਿਰਦੇਸ਼ਾ ਅਨੁਸਾਰ ਫਤਿਹਗੜ ਸਾਹਿਬ ਦੀ ਪੁਲਿਸ ਵਲੋ ਵੱਖ ਵੱਖ ਥਾਵਾ ਤੇ ਚੈਕਿੰਗ ਕੀਤੀ ਗਈ। ਟਰੈਫਿਕ ਇੰਚਾਰਜ ਇੰਦਰਪ੍ਰੀਤ ਸਿੰਘ ਬਡੂਗਰ ,ਐਸ ਐਚ ਓ ਫਤਿਹਗੜ ਸਹਿਬ ਮਲਕੀਤ ਸਿੰਘ, ਐਸ ਐਚ ਓ ਸਰਹੰਦ ਸੰਦੀਪ ਸਿੰਘ, ਐਸ ਐਚ ਓ ਬੱਸੀ ਪਠਾਨਾ ਹਰਵਿੰਦਰ ਸਿੰਘ, ਐਸ ਐਚ ਓ ਬਡਾਲੀ ਆਲਾ ਸਿੰਘ ਅਕਾਸ ਦੱਤ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਚਾਈਨਾਂ ਡੋਰ ਨੂੰ ਨਾ ਵਰਤਿਆ ਜਾਵੇ ਅਤੇ ਉਹਨਾ ਵਲੋ ਇਸ ਸੰਬੰਧੀ ਗਸਤ ਵੀ ਕੀਤੀ ਗਈ।
ਇਸ ਮੋਕੇ ਤੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਇਹ ਚਾਲੀਨਾ ਡੋਰ ਦੀ ਵਰਤੋ ਨਾਲ ਜਿਥੇ ਮਨੁੱਖ ਨੂੰ ਥੋੜੀ ਜਹੀ ਖੁਸ਼ੀ ਮਿਲਦੀ ਹੈ ਪਰ ਇਸ ਦੀ ਵਰਤੋ ਜਿਥੇ ਮਨੁਖੀ ਜੀਵਨ ਲਈ ਘਾਤਕ ਹੁੰਦੀ ਹੈ ਉਥੇ ਹੀ ਇਸ ਦੀ ਵਰਤੋ ਨਾਲ ਪਸ਼ੂ ਪੱਛੀ ਵੀ ਜਖਮੀ ਹੋ ਜਾਂਦੇ ਹਨ। ਇਸ ਦੇ ਨਾਲ ਜਿਲਾ ਫ਼ਤਿਹਗੜ੍ਹ ਸਾਹਿਬ ਦੇ ਟ੍ਰੈਫਿਕ ਇੰਚਾਰਜ ਇੰਦਰਪ੍ਰੀਤ ਸਿੰਘ ਬਡੂਗਰ ਅਤੇ ਸਟੇਟ ਅਵਾਰਡੀ ਨੌਰੰਗ ਸਿੰਘ ਵਲੋ ਬੱਚਿਆ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।