ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਨੇ ਅਪਣਾ 15 ਵਾਂ ਸਥਾਪਨਾ ਦਿਵਸ ਮਨਾਇਆ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼:

ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ. ਪੰਜਾਬ ਨੇ ਅਪਣਾ 15 ਵਾਂ ਸਥਾਪਨਾ ਦਿਵਸ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਕੋਟਲਾ ਭਾਈ ਕਾ ਵਿਖ਼ੇ ਮਨਾਇਆ। ਇਸ ਮੌਕੇ ਫ਼ਰੰਟ ਵਲੋਂ ਸਕੂਲ ਦੇ ਵਿਦਿਆਰਥੀਆਂ ਦਾ ਮੁਫ਼ਤ ਦੰਦਾਂ ਦਾ ਚੈੱਕ ਅੱਪ ਕੈੰਪ ਲਗਾਇਆ ਜਿਸ ਵਿੱਚ ਡਾ ਸਮਨੀਤ ਭੱਲਾ ( ਬੀ ਡੀ ਐਸ ) ਨੇ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕ ਅੱਪ ਕੀਤਾ ਅਤੇ ਉਹਨਾਂ ਨੂੰ ਦੰਦਾਂ ਡੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਉਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਖਾਣ ਪਾਣ ਦਾ ਧਿਆਨ ਰੱਖਣ ਲਈ ਕਿਹਾ। ਕੈੰਪ ਦਾ ਉਦਘਾਟਨ ਫ਼ਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ ਤੇ ਸੂਬਾ ਪ੍ਰਧਾਨ ਡਾ. ਐਮ ਐਸ ਰੋਹਟਾ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਡਾ ਰੋਹਟਾ ਨੇ ਕਿਹਾ ਕਿ ਫ਼ਰੰਟ ਹਰ ਸਾਲ ਅਪਣਾ ਸਥਾਪਨਾ ਦਿਵਸ ਕੁੱਝ ਅਜਿਹੇ ਲੋਕ ਭਲਾਈ ਦੇ ਕਾਰਜ਼ ਕਰ ਕੇ ਮਨਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਧਰਮ ਹੀ ਮਾਨਵਤਾ ਦੀ ਸੇਵਾ ਕਰਨਾ ਹੈ, ਅਗਰ ਬਹੁਤੀ ਨਹੀਂ ਤਾਂ ਥੋੜੀ ਹੀ ਅਸੀਂ ਮਾਨਵਤਾ ਦੀ ਸੇਵਾ ਚ ਅਪਣਾ ਬਣਦਾ ਯੋਗਦਾਨ ਦੇ ਰਹੇ ਹਾਂ।

ਇਸ ਮੌਕੇ ਫ਼ਰੰਟ ਦੇ ਮੁੱਖ ਸਲਾਹਕਾਰ ਇੰਸਪੈਕਟਰ ਜਗਬੀਰ ਸਿੰਘ ਸੇਵਾ ਮੁਕਤ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ, ਸੂਬਾ ਜਨਰਲ ਸਕੱਤਰ ਗੁਰਸੇਵਕ ਸਿੰਘ ਜਮੀਤਗੜ੍ਹ,ਸੂਬਾ ਸਕੱਤਰ ਹਜ਼ਾਰਾ ਸਿੰਘ ਤੇ ਗੁਰਸੇਵਕ ਸਿੰਘ ਮਜਾਤ ਹੈਪੀ ਮਜ਼ਾਤ, ਰਾਮ ਬਾਬੂ ਤਿਆਗੀ, ਮਾਸਟਰ ਵਰਿੰਦਰ ਸਿੰਘ ਮੈਡਮ ਰੂਬੀ ਸ਼ਰਮਾ ਅਤੇ ਸਮਰੀਤ ਸਿੰਘ ਆਦਿ ਹਾਜ਼ਿਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ