ਮਹਾਸੰਘ ਨੇ 20ਵਾਂ ਫ੍ਰੀ ਖੂਨ ਜਾਂਚ ਕੈਂਪ ਲਾਇਆ

ਬੱਸੀ ਪਠਾਣਾ, ਉਦੇ ਧੀਮਾਨ : ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ ਬਾਬਾ ਬੁੱਧ ਦਾਸ ਜੀ ਦੀ ਯਾਦ ਨੂੰ ਸਮਰਪਿਤ 20ਵਾ ਫ੍ਰੀ ਖੂਨ ਜਾਚ ਕੈਂਪ ਮਹਾਸੰਘ ਦੇ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ ਦੀ ਅਗਵਾਈ ਹੇਠ ਨਰਿੰਦਰ ਲੈਬੋਰੇਟਰੀ ਨੇੜੇ ਖਾਲਸਾ ਸਕੂਲ ਚੋਕ ਵਿਖੇ ਲਗਾਇਆ ਗਿਆ। ਕੈਂਪ ਦੌਰਾਨ 52 ਤੋ ਵਧ ਵਿਅਕਤੀਆ ਤੇ ਇਸਤਰੀਆ ਨੇ ਫ੍ਰੀ ਸੁਗਰ, ਐਚ ਬੀ, ਬੀ ਪੀ, ਬਲਡ ਗਰੁੱਪ ਆਦਿ ਟੈਸਟ ਕਰਵਾ ਕੇ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਓਮ ਪ੍ਰਕਾਸ਼ ਮੁਖੇਜਾ ਨੇ ਦਸਿਆ ਕਿ ਮਹਾਸੰਘ ਵਲੋ ਸਮਾਜਿਕ, ਧਾਰਮਿਕ, ਸੋਸ਼ਲ ਕੰਮ ਕਰਵਾਏ ਜਾਦੇ ਹਨ ਤੇ ਮਹਾਸੰਘ ਵਲੋ ਫ੍ਰੀ ਬਹਾਵਲਪੁਰੀ ਸਿਲਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਇਸ ਮੋਕੇ ਚੈਅਰਮੈਨ ਅਰਜੁਨ ਸੇਤੀਆ,ਸਰਪ੍ਰਸਤ ਮਦਨ ਲਾਲ ਟੁਲਾਨੀ,ਸਰਪ੍ਰਸਤ ਓਮ ਪ੍ਰਕਾਸ਼ ਥਰੇਜਾ, ਸਰਪ੍ਰਸਤ ਲੀਲਾ ਰਾਮ, ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਸ਼ੁਸੀਲ ਗਰੋਵਰ, ਨਰਿੰਦਰ ਕੁਮਾਰ ਲੈਬਾਟਰੀ ਵਾਲੇ,ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ,ਹਰੀਸ਼ ਚਾਵਲਾ, ਕੇਵਲ ਕੁਮਾਰ,ਮਕੰਦੀ ਲਾਲ, ਨਰਵੀਰ ਧੀਮਾਨ ਜੋਨੀ,ਮਦਨ ਲਾਲ,ਰਿਕੂ ਚੁੱਘ,ਰਜਿੰਦਰ ਬੋਸ ਹਾਜ਼ਰ ਸਨ।

Leave a Reply

Your email address will not be published. Required fields are marked *