ਨੌਜਵਾਨਾਂ ਨੂੰ ਵੱਖ ਵੱਖ ਹਥਿਆਰ ਬੰਦ ਸੈਨਾਵਾਂ ਵਿੱਚ ਭਰਤੀ ਹੋਣ ਦੇ ਯੋਗ ਬਣਾਉਣ ਵਿੱਚ ਸੀ ਪਾਈਟ ਕੇਂਦਰ ਨਿਭਾ ਰਿਹਾ ਅਹਿਮ ਭੂਮਿਕਾ

ਸੀ-ਪਾਈਟ ਕੈਂਪ ਤੋਂ ਸਿਖਲਾਈ ਲੈ ਕੇ ਅਗਨੀਵੀਰ ਚ ਭਰਤੀ ਹੋਏ ਜਿਲੇ ਦੇ 08 ਨੌਜਵਾਨ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼:

ਪੰਜਾਬ ਦੇ ਨੌਜਵਾਨਾਂ ਨੂੰ ਵੱਖ ਵੱਖ ਹਥਿਆਰ ਬੰਦ ਸੈਨਾਵਾਂ ਜਿਵੇਂ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ, ਸੀ.ਆਰ.ਪੀ.ਐਫ., ਬੀ.ਐਸ.ਐਫ, ਆਈ.ਟੀ.ਬੀ.ਪੀ. ਤੇ ਸੀ.ਆਈ.ਐਸ.ਐਫ ਵਰਗੀਆਂ ਹੋਰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਦੇ ਯੋਗ ਬਣਾਉਣ ਵਿੱਚ ਪੰਜਾਬ ਦੇ ਯੁਵਕਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ ਪਾਈਟ) ਕੈਂਪ ਸ਼ਹੀਦਗੜ੍ਹ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਸ ਸੈਂਟਰ ਤੋਂਟ੍ਰੇਨਿੰਗ ਹਾਸਲ ਕਰਕੇ ਕਈ ਨੌਜਵਾਨ ਵੱਖ-ਵੱਖ ਹਥਿਆਰ ਬੰਦ ਸੈਨਾਵਾਂ ਵਿੱਚ ਭਰਤੀ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਸੀਪਾਈਟ ਕੈਂਪ ਸ਼ਹੀਦਗੜ੍ਹ ਦੇ ਟ੍ਰੇਨਿੰਗ ਅਫਸਰ ਸੇਵਾ ਮੁਕਤ ਕੈਪਟਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਨੌਜਵਾਨਾਂ ਨੂੰ ਪੰਜਾਬ ਪੁਲਿਸ, ਆਈਟੀਬੀਪੀ, ਸੀ ਆਰ ਪੀ ਐੱਫ, ਭਾਰਤੀ ਫੌਜ ਵਰਗੇ ਕਈ ਅਹਿਮ ਦਸਤਿਆਂ ਵਿੱਚ ਭਰਤੀ ਹੋਣ ਦੇ ਯੋਗ ਬਣਾਉਣ ਲਈ ਸਰੀਰਕ ਤਿਆਰੀ ਕਰਵਾਉਣ ਦੇ ਨਾਲ ਨਾਲ ਲਿਖਤੀ ਟੈਸਟਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ।

ਕੈਪਟਨ ਨਰਿੰਦਰ ਸਿੰਘ ਨੇ ਦੱਸਿਆ ਕਿ ਸੀ ਪਾਈਟ ਕੇਂਦਰ ਦੇ ਪਟਿਆਲਾ ਤੇ ਲੁਧਿਆਣਾ ਸੈਂਟਰਾਂ ਤੋਂ ਟਰੇਨਿੰਗ ਹਾਸਲ ਕਰਕੇ ਫਤਿਹਗੜ ਸਾਹਿਬ ਜਿਲੇ ਦੇ 08 ਨੌਜਵਾਨ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਏ ਹਨ। ਜਿਨਾਂ ਵਿੱਚ ਅਮਲੋਹ ਸਬ ਡਿਵੀਜ਼ਨ ਦੇ ਪਿੰਡ ਸੌਂਟੀ ਦੇ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ, ਪਿੰਡ ਨਰਾਇਣਗੜ੍ਹ ਦੇ ਵਿਕਰਮ ਸਿੰਘ ਪੁੱਤਰ ਜਸਵੀਰ ਸਿੰਘ, ਪਿੰਡ ਭਰਪੂਰਗੜ੍ਹ ਦੇ ਫਤਿਹ ਸਿੰਘ ਪੁੱਤਰ ਬਲਵੀਰ ਸਿੰਘ, ਪਿੰਡ ਬਰੋਗਾ ਜੇਰ ਦੇ ਗੁਰਪ੍ਰੀਤ ਸਿੰਘ ਪੁੱਤਰ ਸੋਮਨਾਥ ਸਿੰਘ, ਪਿੰਡ ਸਲਾਣਾ ਦੇ ਸਹਿਜਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਸ਼ਾਮਲ ਹਨ।

ਭਰਤੀ ਅਫਸਰ ਨੇ ਦੱਸਿਆ ਕਿ ਸਬ ਡਿਵੀਜ਼ਨ ਬਸੀ ਪਠਾਣਾ ਦੇ ਪਿੰਡ ਭੰਗੂਆਂ ਦੇ ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਸਬ ਡਿਵੀਜ਼ਨ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦੇ ਜਗਜੀਤ ਸਿੰਘ ਪੁੱਤਰ ਰਾਜਕੁਮਾਰ, ਸਬ ਡਿਵੀਜ਼ਨ ਖਮਾਣੋ ਦੇ ਪਿੰਡ ਰਾਮਗੜ੍ਹ ਦੇ ਸੁਖਚੈਨ ਸਿੰਘ ਪੁੱਤਰ ਲਖਵਿੰਦਰ ਸਿੰਘ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਏ ਹਨ। ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੰਢੂਆਂ ਦੇ ਸੋਨੂ ਸਿੰਘ ਪੁੱਤਰ ਹਰਦੀਪ ਸਿੰਘ, ਪਿੰਡ ਬੂਥਗੜ੍ਹ ਦੇ ਹਰਜੀਤ ਸਿੰਘ ਪੁੱਤਰ ਧਰਮਿੰਦਰ ਸਿੰਘ, ਪਿੰਡ ਰਤਨਹੇੜੀ ਦੇ ਕਰਮਜੋਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪਿੰਡ ਅਕਾਲਗੜ੍ਹ ਦੇ ਰਮਨ ਖਾਨ ਪੁੱਤਰ ਅਵਤਾਰ ਖਾਨ ਵੀ ਅਗਨੀ ਵੀਰ ਵਜੋਂ ਭਰਤੀ ਹੋਏ ਹਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ