ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਪਿੰਡਾਂ ਦਾ ਵਿਕਾਸ ਬਿਨਾਂ ਪੱਖਪਾਤ ਤੋਂ ਕੀਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਲਵੇੜੇ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੰਦੇ ਹੋਏ ਐਡਵੋਕੇਟ ਲਖਵੀਰ ਸਿੰਘ ਰਾਏ ਐਮ ਐਲ ਏ ਹਲਕਾ ਫਤਿਹਗੜ੍ਹ ਸਾਹਿਬ ਨੇ ਕਹੇ ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਪਿੰਡਾ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਾਰੇ ਸਰਪੰਚ ਸਾਹਿਬਾਨ ਅਤੇ ਪੰਚ ਸਾਹਿਬਾਨ 8 ਨਵੰਬਰ ਨੂੰ ਹੋਣ ਵਾਲੇ ਸੌ ਚੁੱਕ ਸਮਾਗਮ ਵਿੱਚ ਲੁਧਿਆਣਾ ਵਿਖੇ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ ਤਾਂ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਵਿਚਾਰ ਸੁਣ ਸਕਣ। ਇਸ ਮੌਕੇ ਤੇ ਉਹਨਾਂ ਨੇ ਜਲਵੇੜੇ ਪਿੰਡ ਦੀ ਪੰਚਾਇਤ ਦਾ ਮੂੰਹ ਮਿੱਠਾ ਵੀ ਕਰਾਇਆ।
ਇਸ ਮੌਕੇ ਤੇ ਸਰਪੰਚ ਰਫੀਕਮੁਹੰਮਦ, ਸਾਬਕਾ ਪੰੰਚ ਸ਼ੇਰ ਮੁਹੰਮਦ, ਜੰਗਾ ਚੋਧਰੀ, ਸੰਤਾਰ ਮੁਹੰਮਦ, ਕੌਂਸਲ ਸਿੰਘ ਪੰਚ, ਬੰਤ ਸਿੰਘ ਪੰਚ, ਸਿਮਰਨਜੋਤ ਸਿੰਘ ਪੰਚ, ਰਸਨਜੀਤ ਸਿੰਘ, ਹੁਸਨਦੀਪ ਸਿੰਘ, ਨੌਰੰਗ ਸਿੰਘ ਖਰੌਡ, ਸਮੀਰ ਮੁਹੰਮਦ ਆਦਿ ਹਾਜਰ ਸਨ।