ਫਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੱਜ ਬਾਬਾ ਫਤਹਿ ਸਿੰਘ ਫੁੱਟਬਾਲ ਅਕੈਡਮੀ ਦੇ ਸਰਪ੍ਰਸਤ ਸ ਜੋਗਾ ਸਿੰਘ ਬਾਠ ਅਮਰੀਕਾ ਦੀ ਸਰਪ੍ਰਸਤੀ ਹੇਠ ਦਫਤਰ ਗਰੇਵਾਲ ਲੈਂਡ ਡਵੈਲਪਰਜ ਸਰਹਿੰਦ ਵਿੱਚ ਇਕ ਮੀਟਿੰਗ ਕੀਤੀ ਗਈ , ਜਿਸ ਵਿੱਚ ਪ੍ਰਧਾਨ ਕਰਮਜੀਤ ਸਿੰਘ ਅਤੇ ਵਾਈਸ ਪ੍ਰਧਾਨ ਸ ਰਣਦੇਵ ਸਿੰਘ ਦੇਬੀ ਵੱਲੋਂ ਦੱਸਿਆ ਗਿਆ ਕਿ ਚੌਥਾ ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ-17 ਫੁੱਟਬਾਲ ਕੱਪ ਜੋ 11 ਤੋਂ 15 ਦਸੰਬਰ 2024 ਨੂੰ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ, ਇਸ ਟੂਰਨਾਮੈਂਟ ਵਿਚ ਸਾਰੇ ਭਾਰਤ ਵਿੱਚੋਂ 16 ਟੀਮਾ ਭਾਗ ਲੈਣਗੀਆਂ, ਇਸ ਤੋਂ ਇਲਾਵਾ ਬਜ਼ੁਰਗਾਂ ਦੇ ਆਕਰਸ਼ਕ ਮੁਕਾਬਲੇ ਕਰਵਾਏ ਜਾਣਗੇ ਅਤੇ ਸਿਰਫ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਅੰਡਰ 13 ਲੜਕਿਆਂ ਦੇ ਲੀਗ ਮੈਚ ਕਰਵਾਏ ਜਾਣਗੇ ਇਸੇ ਤਰ੍ਹਾਂ ਲੜਕੀਆਂ ਦੇ ਮੈਚ ਅਤੇ ਚਾਲੀ ਪਲੱਸ ਦੇ ਖਿਡਾਰੀਆਂ ਦੇ ਮੈਚ ਵੀ ਕਰਵਾਏ ਜਾਣਗੇ,।ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਹਰ ਇਕ ਮੈਚ ਤੋਂ ਬਾਅਦ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਤੇ ਜੇਤੂ ਬੱਚੇ ਨੂੰ ਖੇਡਣ ਲਈ ਇਕ ਫੁੱਟਬਾਲ ਦਿੱਤੀ ਜਾਵੇਗੀ, ਅਤੇ ਟੂਰਨਾਮੈਂਟ ਦੇ ਅਖੀਰਲੇ ਦਿਨ ਕੁਝ ਵਿਸ਼ੇਸ਼ ਸਨਮਾਨ ਕੀਤੇ ਜਾਣਗੇ ਜਿੰਨ੍ਹਾਂ ਨੇ ਖੇਡਾਂ ਦੇ ਖੇਤਰ ਵਿਚ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੇ ਨਾਮਣਾ ਖੱਟਿਆ ਹੋਵੇ। ਇਸ ਟੂਰਨਾਮੈਂਟ ਦਾ ਉਦੇਸ਼ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ।
ਇਹ ਟੂਰਨਾਮੈਂਟ ਸਾਡੇ ਸਾਰੇ ਇਲਾਕੇ ਦੇ ਭਰਾਵਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ।ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਾਰਿਆਂ ਦੇ ਪੂਰੇ ਸਹਿਯੋਗ ਦੀ ਲੋੜ ਹੈ।
ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ, ਵਾਈਸਪ੍ਰਧਾਨ ਸ ਰਣਦੇਵ ਸਿੰਘ ਦੇਬੀ,ਗਰੇਵਾਲ ਲੈਂਡ ਡਵੈਲਪਰਜ ਦੇ ਐਮ ਡੀ ਦਵਿੰਦਰ ਸਿੰਘ ਗਰੇਵਾਲ, ਸ ਰਣਜੀਤ ਸਿੰਘ ਟੀ ਟੀ ਈ ਰੇਲਵੇ, ਸ ਗੁਰਮੀਤ ਸਿੰਘ ਟੌਹੜਾ, ਐਡਵੋਕੇਟ ਬਿਕਰਮ ਸਿੰਘ,ਦੀਪਕ ਕੁਮਾਰ, ਗੌਰਵ ਪਹਿਲਵਾਨ ਅਤੇ ਹਰਪ੍ਰੀਤ ਰਿੰਕੂ ਹਾਜਰ ਸਨ।