ਭਗਵਾਨ ਸ੍ਰੀ ਰਾਮ ਦੇ ਦਰਸਾਏ ਮਾਰਗ ਤੇ ਚੱਲ ਕੇ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਹੈ : ਡਾ.ਸਿਕੰਦਰ ਸਿੰਘ

ਬੱਸੀ ਪਠਾਣਾਂ, ਉਦੇ ਧੀਮਾਨ: ਅਜੋਕੇ ਸਮਾਜ ਵਿੱਚ ਆਈ ਗਿਰਾਵਟ ਦਾ ਮੂਲ ਕਾਰਣ ਆਪਣੀ ਧਾਰਮਿਕ ਤੇ ਇਤਿਹਾਸਿਕ ਵਿਰਾਸਤ ਤੋਂ ਸਬਕ ਨਾ ਲੈਣਾ ਹੈ। ਭਗਵਾਨ ਸ੍ਰੀ ਰਾਮ ਜੀ ਦਾ ਸਾਰਾ ਜੀਵਨ ਇੱਕ ਮਰਯਾਦਾ ਭਰਪੂਰ ਜੀਵਨ ਜਿਊਣ ਦਾ ਰਾਹ ਦਿਖਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਨੇ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਆਯੋਜਿਤ ਰਾਮ ਲੀਲਾ ਦੇ 9ਵੇਂ ਦਿਨ ਦੀ ਸਟੇਜ ਦਾ ਉਦਘਾਟਨ ਮੌਕੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸ੍ਰੀ ਰਾਮ ਖੁਦ ਭਗਵਾਨ ਸਨ ਪਰੰਤੂ ਉਨ੍ਹਾਂ ਨੇ ਇੱਕ ਮਰਯਾਦਤ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਣ ਲਈ ਸਾਰੀ ਲੀਲ੍ਹਾ ਰਚੀ, ਅੱਜ ਪਰਿਵਾਰਾਂ ਵਿੱਚ ਕਾਟੋ ਕਲੇਸ਼ ਸਮਾਜ ਦੀ ਗਿਰਾਵਟ ਦਾ ਕਾਰਣ ਬਣ ਰਿਹਾ ਹੈ। ਪਰਿਵਾਰਾਂ ਵਿੱਚ ਇੱਕ ਦੂਜੇ ਪ੍ਰਤੀ ਬੇਭਰੋਸਗੀ ਵਧ ਰਹੀ ਹੈ। ਆਪਣੇ ਗੌਰਵਮਈ ਇਤਿਹਾਸ ਅਤੇ ਧਾਰਮਿਕ ਵਿਰਾਸਤ ਤੋਂ ਸਬਕ ਲੈ ਕੇ ਹੀ ਇੱਕ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।ਉਨ੍ਹਾਂ ਸ਼੍ਰੀ ਰਾਮ ਲੀਲ੍ਹਾ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਮੇਟੀ ਪਿਛਲੇ 58 ਸਾਲਾਂ ਤੋਂ ਲਗਾਤਾਰ ਰਾਮ ਲੀਲਾ ਦਾ ਆਯੋਜਨ ਕਰਕੇ ਸਮਾਜ ਨੂੰ ਸਹੀ ਰਸਤਾ ਵਿਖਾਉਣ ਲਈ ਯਤਨਸ਼ੀਲ ਹੈ ਅਤੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਧਾਰਮਿਕ ਕਾਰਜਾਂ ਵਿੱਚ ਵੀ ਭਰਪੂਰ ਯੋਗਦਾਨ ਪਾ ਰਹੀ ਹੈ। ਇਸ ਮੌਕੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਮੇਟੀ ਦੇ ਪ੍ਰਧਾਨ ਅਜੈ ਸਿੰਗਲਾ ਤੇ ਜਨਰਲ ਸਕੱਤਰ ਮਨੋਜ ਭੰਡਾਰੀ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਵੱਜੋ ਡਾ.ਸਿਕੰਦਰ ਸਿੰਘ ਤੇ ਵਿਸ਼ੇਸ਼ ਮਹਿਮਾਨ ਰਾਜੇਸ਼ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਨੂੰ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਲਗਾਤਾਰ ਭਰਪੂਰ ਸਹਿਯੋਗ ਰਿਹਾ ਹੈ ।ਆਯੋਜਨਾਂ ਵਲੋਂ ਮੁੱਖ ਮਹਿਮਾਨ ਡਾ.ਸਿਕੰਦਰ ਸਿੰਘ ਤੇ ਵਿਸ਼ੇਸ਼ ਮਹਿਮਾਨ ਰਾਜੇਸ਼ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਂਨਤ ਕੀਤਾ ਗਿਆ। ਰਾਜੇਸ਼ ਸਿੰਗਲਾ ਨੇ ਕਿਹਾ ਕਿ ਸ਼੍ਰੀ ਰਾਮ ਲੀਲ੍ਹਾ ਕਮੇਟੀ ਪਿੱਛਲੇ 58 ਸਾਲਾਂ ਤੋਂ ਲਗਾਤਾਰ ਰਾਮ ਲੀਲ੍ਹਾ ਦਾ ਆਯੋਜਨ ਕਰਦੀ ਆ ਰਹੀ ਹੈ ਅਤੇ ਇਸ ਵਿੱਚ ਕੋਈ ਪੇਡ ਕਲਾਕਾਰ ਨਹੀ ਹੁੰਦਾ ਸਾਰੇ ਕਲਾਕਾਰ ਸਥਾਨਕ ਪਰਿਵਾਰਾਂ ਤੋਂ ਰੋਲ ਅਦਾ ਕਰਦੇ ਹਨ। ਇਸ ਮੌਕੇ ਬਲਰਾਮ ਚਾਵਲਾ,ਸ਼ਾਮ ਗੌਤਮ,ਅਨਿਲ ਜੈਨ,ਅਮਿਤ ਪਰਾਸ਼ਰ,ਕਮਲ ਕ੍ਰਿਸ਼ਨ ਭੰਡਾਰੀ, ਗੁਰਵਿੰਦਰ ਸਿੰਘ ਮਿੰਟੂ,ਪਰਵੀਨ ਕਪਿਲ,ਪਰਵੀਨ ਭਾਟੀਆ,ਕੁਲਦੀਪ ਕੁਮਾਰ ਕਿਪੀ,ਸ਼ਾਮ ਸੁੰਦਰ ਚੰਨੀ, ਵਿਨੋਦ ਸ਼ਰਮਾ, ਭਾਰਤ ਭੂਸ਼ਨ ਸ਼ਰਮਾ ਭਰਤੀ,ਕਮਲ ਕ੍ਰਿਸ਼ਨ ਬਾਡਾ,ਨਰਵੀਰ ਧੀਮਾਨ ਜੋਨੀ,ਰਜਿੰਦਰ ਭਨੋਟ,ਜਸਵਿੰਦਰ ਕੁਮਾਰ ਬਬਲੂ, ਚੰਨਪ੍ਰੀਤ ਪਣੇਸਰ,ਪ੍ਰੀਤਮ ਰਬੜ,ਹਰੀਸ਼ ਥਰੇਜਾ,ਰਵਿੰਦਰ ਕੁਮਾਰ ਰੰਮੀ,ਰੁਪਿੰਦਰ ਸੁਰਜਨ,ਰਵੀਸ਼ ਅਰੋੜਾ,ਅਸ਼ੌਕ ਮੂਖੀਜਾ,ਜਤਿੰਦਰ ਸ਼ਰਮਾ,ਰਾਜੇਸ਼ ਧੀਮਾਨ,ਪੁਨੀਤ ਚਾਵਲਾ,ਪੁਨੀਤ ਗੋਇਲ,ਨਿਰਮਲ ਜੀਤ ਜੀਆ,ਕੁਲਦੀਪ ਕੀਪੀ,ਜਵਾਹਰ ਲਾਲ,ਜਤਿੰਦਰਪਾਲ ਸਿੰਘ ਚੀਮਾ,ਰਿੰਕੂ ਬਾਜਵਾ,ਵਿਸ਼ਾਲ ਗੋਲਾ,ਰਵਿੰਦਰ ਸ਼ਰਮਾ ਬੰਟੀ,ਮੌਂਟੀ ਪਨੇਸਰ,ਸੁੱਖਾ ਬਾਜਵਾ, ਅੰਮ੍ਰਿਤ ਬਾਜਵਾ,ਮਿੱਤੂ, ਹਨੀ ਧੀਮਾਨ, ਗਗਨ ਬਾਜਵਾ,ਗੁਲਸ਼ਨ ਕੁਮਾਰ,ਨਿਯਮ ਭੰਡਾਰੀ,ਤੁਸ਼ਾਰ ਗੁਲਾਟੀ, ਹਿਤੇਸ਼ ਸ਼ਰਮਾ,ਮਾਨਵ ਚੁੱਘ,ਯੋਗੇਸ਼ ਸਿੰਗਲਾ,ਵਿਸ਼ਾਲ ਸ਼ੁਕਲਾ, ਕਰਨ ਪਨੇਸਰ,ਜਤਿਨ ਪਰਾਸ਼ਰ,ਸ਼ੈਂਕੀ ਤਾਂਗੜੀ, ਪ੍ਰਵੀਨ ਮੁਖੀਜਾ, ਸਾਹਿਲ ਕੁਮਾਰ,ਵਿਸ਼ਾਲ ਧੀਮਾਨ,ਰਾਜੀਵ ਕੁਮਾਰ,ਅਮਨ ਚਾਵਲਾ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ