
ਬੱਸੀ ਪਠਾਣਾ, ਉਦੇ ਧੀਮਾਨ: ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵੱਲੋਂ ਪ੍ਰਧਾਨ ਨੀਰਜ ਕੋੜਾ ਦੀ ਅਗਵਾਈ ਹੇਠ ਸਿਟੀ ਮੈਦਾਨ ਚ ਖੇਡੀ ਜਾ ਰਹੀ ਸ਼੍ਰੀ ਰਾਮ ਲੀਲ੍ਹਾ ਦੀ 6ਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਭਾਰਤੀਯ ਬਹਾਵਲਪੁਰ ਮਹਾਸੰਘ ਪੰਜਾਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਬਲਦੇਵ ਕ੍ਰਿਸ਼ਨ ਹਸੀਜਾ (ਮੰਡੀ ਗੋਬਿੰਦਗੜ੍ਹ) ਨੇ ਕੀਤਾ। ਇਸ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਬਲਦੇਵ ਕ੍ਰਿਸ਼ਨ ਹਸੀਜਾ ਨੇ ਕਿਹਾ ਕਿ ਸ਼੍ਰੀ ਰਾਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਾਇਣ ਦਾ ਇੱਕ ਇੱਕ ਪੰਨਾ ਸਿੱਖਿਆ ਨਾਲ ਭਰਿਆ ਪਿਆ ਹੈ। ਸਾਨੂੰ ਇਸ ‘ਤੇ ਅਮਲ ਕਰਨ ਦੀ ਲੋੜ ਹੈ। ਇਸ ਦੌਰਾਨ ਕਲੱਬ ਦੇ ਸਰਪ੍ਰਸਤ ਰਮੇਸ਼ ਕੁਮਾਰ ਸੀ ਆਰ ਤੇ ਚੇਅਰਮੈਨ ਰਮੇਸ਼ ਕੁਮਾਰ ਗੁਪਤਾ ਨੇ ਮੁੱਖ ਮਹਿਮਾਨਾਂ ਬਲਦੇਵ ਕ੍ਰਿਸ਼ਨ ਹਸੀਜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਡਿਤ ਵਿਨੋਦ ਮਿਸ਼ਰਾ, ਅਸ਼ੌਕ ਬੈਕਟਰ, ਪਰਮੋਦ ਕਪਿਲਾ, ਕੇਸ਼ਵ ਕਪਿਲਾ,ਭਾਰਤੀਯ ਬਹਾਵਲਪੁਰ ਮਹਾਸੰਘ ਦੇ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਲਾਲੀ ਵਰਮਾ, ਰਾਜ ਕੁਮਾਰ ਆਦਿ ਹਾਜ਼ਰ ਸਨ।
