ਪਿੰਡਾਂ ਦੇ ਲੋਕ ਬੇਝਿਜਕ ਅਤੇ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ – ਸਿੱਧੂਪੁਰ

ਬੱਸੀ ਪਠਾਣਾਂ, ਉਦੇ ਧੀਮਾਨ: ਭਾਰਤੀਯ ਜਨਤਾ ਪਾਰਟੀ ਐਸੀ ਮੋਰਚਾ ਪੰਜਾਬ ਦੇ ਸਪੋਕਸਪਰਸਨ ਤੇ ਹਲਕਾ ਬੱਸੀ ਪਠਾਣਾਂ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਦੇ ਵਿੱਚ ਭਾਵੇਂ ਸਾਰੀਆਂ ਪਾਰਟੀਆਂ ਨੇ ਕਮਰ ਕੱਸੇ ਤਾਂ ਕੱਸ ਲਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅੰਦਰ ਲੋਕ ਬਿਨਾਂ ਕਿਸੇ ਦਬਾਅ ਤੋਂ ਆਪਣੀ ਮਨ ਮਰਜ਼ੀ ਦੇ ਨਾਲ ਪਿੰਡ ਦੀ ਪੰਚਾਇਤ ਚੁਣਨ ਤਾ ਜੋ ਪਿੰਡ ਦੇ ਵਿਕਾਸ ਦੀ ਰਫਤਾਰ ਤੇਜ ਹੋ ਸਕੇ । ਸਿੱਧੂਪੁਰ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ । ਇੱਕ ਵਧੀਆ ਪੰਚਾਇਤ ਚੁਣਨ ਤਾਂ ਜੋ ਪਿੰਡਾ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਉਹ ਨਿਡਰ ਹੋ ਕੇ ਆਪਣੇ ਨੁਮਾਇੰਦੇ ਨੂੰ ਵੋਟਾਂ ਪਾਉਣ। ਜੇਕਰ ਕੋਈ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ।ਉਹ ਕਾਨੂੰਨ ਦੇ ਮੁਤਾਬਕ ਆਪਣੇ ਕਾਗਜਾਦ ਦਾਖਲ ਕਰਵਾਵੇ ਅਤੇ ਆਪਣੀ ਚੋਣਾਂ ਦੀ ਲੜਾਈ ਲੜੇ। ਸਿੱਧੂਪੁਰ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਲੋਕਾਂ ਨਾਲ ਮਿਲਣ ਤੋਂ ਬਾਅਦ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਰਦਰਸ਼ੀ ਢੰਗ ਦੇ ਨਾਲ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਕਰਵਾਵੇ ਤਾਂ ਜੋ ਲੋਕ ਆਪਣੀ ਮਰਜ਼ੀ ਦੇ ਨਾਲ ਪੰਚਾਇਤ ਚੁਣਨ ਸਕਣ ਅਤੇ ਪਿੰਡਾ ਦੇ ਅਧੂਰੇ ਪੲੈ ਵਿਕਾਸ ਕਾਰਜ ਨੇਪਰੇ ਚੜ ਸਕਣ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ