ਸ਼੍ਰੀ ਰਾਮ ਲੀਲ੍ਹਾ ਕਮੇਟੀ ਨੇ ਝੰਡਾ ਪੂਜਣ ਦੀ ਰਸਮ ਕੀਤੀ ਅਦਾ

ਬੱਸੀ ਪਠਾਣਾਂ, ਉਦੇ ਧੀਮਾਨ: ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਤੋਂ ਪਹਿਲਾ ਝੰਡੇ ਦੀ ਰਸਮ ਅਦਾ ਕੀਤੀ ਗਈ। ਝੰਡੇ ਦੀ ਰਸਮ ਮੁੱਖ ਮਹਿਮਾਨ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਵੱਲੋ ਨਿਭਾਈ ਗਈ ਤੇ ਪੰਡਿਤ ਲਲਿਤ ਮੋਹਨ ਭਾਰਦਵਾਜ ਵੱਲੋਂ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਅਰਚਨਾ ਕਰਵਾਈ ਗਈ। ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੌੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਲਗਵਾਈ।ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀ ਰਾਮ ਲੀਲਾ ਕਮੇਟੀ ਦੇ ਸਾਰੇ ਮੈਂਬਰ ਅਤੇ ਪਾਤਰ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਕਮੇਟੀ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਲੀਲਾ ਦੀ ਸਟੇਜ 28 ਸੰਤਬਰ ਦਿਨ ਸ਼ਨੀਵਾਰ ਨੂੰ ਰਾਤ 8.30 ਵਜੇ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 13 ਅਕਤੂਬਰ ਤੱਕ ਚੱਲੇਗੀ। ਉਨਾਂ ਦੱਸਿਆ ਕਿ 03 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਸ਼੍ਰੀ ਰਾਮ ਜੀ ਦੀ ਬਰਾਤ ਦਾ ਆਯੋਜਨ ਸ਼੍ਰੀ ਸ਼ਿਵ ਦੁਰਗਾ ਮੰਦਿਰ ਤੋਂ ਕੀਤਾ ਜਾਵੇਗਾ ਅਤੇ 12 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਮ ਲੀਲ੍ਹਾ ਦੇ ਹਰ ਤਿਉਹਾਰ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਕਮੇਟੀ ਪ੍ਰਧਾਨ ਅਜੈ ਸਿੰਗਲਾ ਵੱਲੋਂ ਮੁੱਖ ਮਹਿਮਾਨ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਤੇ ਵਿਸ਼ੇਸ਼ ਮਹਿਮਾਨ ਨੀਰਜ ਕੌੜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈ ਮਾਂ ਜਗਦੰਬੇ ਲੰਗਰ ਕਮੇਟੀ ਦੇ ਚੇਅਰਮੈਨ ਅਨਿਲ ਸ਼ਰਮਾ, ਵਿਰਧ ਆਸ਼ਰਮ ਦੇ ਪ੍ਰਧਾਨ ਸੁਨੀਲ ਰੈਣਾ, ਅਮਿਤ ਪਰਾਸ਼ਰ,ਬਲਰਾਮ ਚਾਵਲਾ,ਗੁਰਵਿੰਦਰ ਸਿੰਘ ਮਿੰਟੂ,ਅਨਿਲ ਜੈਨ,ਪ੍ਰੀਤਮ ਰਬੜ, ਕਮਲ ਕ੍ਰਿਸ਼ਨ ਭੰਡਾਰੀ,ਪਰਵੀਨ ਕਪਿਲ, ਨਰਵੀਰ ਧੀਮਾਨ ਜੋਨੀ,ਭਾਰਤ ਭੂਸ਼ਨ ਸ਼ਰਮਾ ਭਰਤੀ, ਜਤਿੰਦਰ ਸ਼ਰਮਾ,ਕਰਨ ਪਨੇਸਰ, ਰਵਿੰਦਰ ਕੁਮਾਰ ਰੰਮੀ,ਜਤਿਨ ਪਰਾਸ਼ਰ,ਵਿਨੋਦ ਸ਼ਰਮਾ, ਨਰੇਸ਼ ਕੁਮਾਰ,ਪਰਮੋਦ ਕਪਿਲਾ,ਕੇਸ਼ਵ ਕਪਿਲਾ, ਸੁਨੀਲ ਲੂੰਬਾ,ਜਤਿੰਦਰ ਕੁਮਾਰ ਬਿੱਲੂ,ਰਾਜ ਕੁਮਾਰ ਵਧਵਾ,ਕੁਲਦੀਪ ਕੁਮਾਰ ਕਿਪੀ,ਅਸ਼ੌਕ ਮੁੱਖੀਜਾ, ਨੰਦ ਲਾਲ,ਕਮਲ ਕ੍ਰਿਸ਼ਨ ਬਾਂਡਾ, ਜਸਵਿੰਦਰ ਕੁਮਾਰ ਬਬਲੂ, ਅਕਸ਼ੈ ਧੀਮਾਨ,ਨਵਜੋਤ ਪਨੇਸਰ,ਰਾਜੀਵ ਕੁਮਾਰ, ਨਿਯਮ ਭੰਡਾਰੀ, ਰਵੀ ਗੁਪਤਾ, ਰਮਨ ਕੁਮਾਰ,ਤੁਸ਼ਾਰ ਗੁਲਾਟੀ,ਅਮਨ ਚਾਵਲਾ, ਸੁਮਿਤ ਜੈਨ,ਸਨਮ ਬਾਜਵਾ, ਸਾਹਿਲ ਕੁਮਾਰ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ