ਪ੍ਰਾਚੀਨ ਸ਼੍ਰੀ ਰਾਮ ਮੰਦਰ ਕਮੇਟੀ ਦੀ ਹੋਈ ਮੀਟਿੰਗ

ਬੱਸੀ ਪਠਾਣਾ, ਉਦੇ ਧੀਮਾਨ: ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਰਾਮ ਮੰਦਰ ਵਿੱਖੇ ਹੋਈ। ਮੀਟਿੰਗ ਦੌਰਾਨ ਨਵਰਾਤਰੇ ਦੀ ਪੂਜਾ, ਭਗਵਾਨ ਵਾਲਮੀਕ ਜਨਮ ਉਤਸਵ ਅਤੇ ਦੀਵਾਲੀ ਅਮਾਵਸ ਮੌਕੇ ਸਤੀ ਮਾਤਾ ਦੀ ਪੂਜਾ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਗਲ ਨੇ ਕਿਹਾ ਕਿ ਮੰਦਰ ਦੇ ਨਿਰਮਾਣ ਅਤੇ ਪ੍ਰੋਗਰਾਮਾਂ ਵਿੱਚ ਸ਼ਹਿਰ ਵਾਸੀਆ ਤੇ ਕਈ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਮਿਲਦਾ ਰਹਿੰਦਾ ਹੈ। ਜਿਸ ਲਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਕਮੇਟੀ ਸਮਾਜ ਦੇ ਹਰ ਵਰਗ ਤੇ ਧਾਰਮਿਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਸ ਮੌਕੇ ਓਮ ਪ੍ਰਕਾਸ਼ ਗੌਤਮ ਹਮਿੰਦਰ ਦਲਾਲ, ਡਾ. ਦੀਵਾਨ ਧੀਰ,ਮਾਰੂਤ ਮਲਹੋਤਰਾ, ਦੁਸ਼ਯੰਤ ਸ਼ੁਕਲਾ, ਪੰਕਜ ਭਨੋਟ, ਦਿਨੇਸ਼ ਖੰਨਾ,ਬਲਰਾਮ ਚਾਵਲਾ, ਰਾਜਨ ਬੱਤਰਾ, ਰਾਜੀਵ ਵਾਲਮੀਕਿ, ਅੰਕੁਸ਼ ਸਿੰਗਲਾ, ਨਰੇਸ਼ ਗੌਤਮ ਲਵੀਸ਼ ਸ਼ਰਮਾ, ਮਹੇਸ਼ ਧੀਮਾਨ ਆਦਿ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ