ਬਹਾਵਲਪੁਰ ਬਰਾਦਰੀ ਮਹਾਸੰਘ ਵਲੋ 18ਵਾ ਫ੍ਰੀ ਖੂਨ ਟੈਸਟ ਲਗਾਇਆ

ਬੱਸੀ ਪਠਾਣਾ, ਉਦੇ ਧੀਮਾਨ: ਬਹਾਵਲਪੁਰ ਬਰਾਦਰੀ ਮਹਾਸੰਘ (ਰਜਿ) ਬਸੀ ਪਠਾਣਾ ਵਲੋ ਬਾਬਾ ਬੁੱਧ ਦਾਸ ਜੀ ਯਾਦ ਨੂੰ ਸਮਰਪਿਤ 18ਵਾ ਫ੍ਰੀ ਲੈਬਾਟਰੀ ਖੂਨ ਜਾਚ ਕੈਂਪ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਨਰਿੰਦਰ ਲੈਬਾਟਰੀ ਖਾਲਸਾ ਸਕੂਲ ਚੋਕ ਵਿਖੇ ਲਗਾਇਆ ਗਿਆ। ਜਿਸ ਵਿੱਚ 70 ਤੋ ਵਧ ਪੁਰਸਾ ਤੇ ਇਸਤਰੀਆ ਨੇ ਫ੍ਰੀ ਸੁਗਰ, ਐਚ ਬੀ, ਬੀਪੀ, ਬਲਡ ਗਰੁੱਪ ਆਦਿ ਟੈਸਟ ਕਰਵਾ ਕੇ ਕੈਂਪ ਦਾ ਲਾਭ ਉਠਾਇਆ। ਕੈਂਪ ਦੇ ਮੁੱਖ ਮਹਿਮਾਨ ਸੰਤ ਨਿਰੰਕਾਰੀ ਮਿਸ਼ਨ ਬਸੀ ਪਠਾਣਾ ਦੇ ਗਿਆਨ ਪ੍ਰਚਾਰਕ ਸਰਦਾਰ ਘਰਵੀਰ ਸਿੰਘ ਸਹਿਗਲ,ਵਿਸੇਸ਼ ਮਹਿਮਾਨ ਸੰਨਤ ਲਾਲ ਮਟਰੇਜਾ ਸੰਚਾਲਕ, ਰਾਜ ਕੁਮਾਰ ਚਾਨਣ ਮੁੱਖ ਸੇਵਾਦਾਰ, ਸਰਦਾਰ ਗੁਰਪ੍ਰੀਤ ਸਿੰਘ ਸਿਕਸਕ ਸਨ। ਘਰਵੀਰ ਸਿੰਘ ਸਹਿਗਲ ਵਲੋ ਦਸਿਆ ਗਿਆ। ਮਹਾਸੰਘ ਵਲੋ ਸਹਿਰ ਵਿਚ ਸਮਾਜਿਕ, ਸੋਸ਼ਲ, ਧਾਰਮਿਕ ਸਮਾਗਮ ਕਰਵਾਏ ਜਾਦੇ ਹਨ। ਇਸ ਮੋਕੇ ਚੈਅਰਮੈਨ ਅਰਜੁਨ ਸੇਤੀਆ, ਜਿਲਾ ਪ੍ਰਧਾਨ ਕਿਸੋਰੀ ਲਾਲ ਚੁੱਘ, ਸਰਪ੍ਰਸਤ ਮਦਨ ਲਾਲ ਟੁਲਾਨੀ, ਸਰਪ੍ਰਸਤ ਵਾਸਦੇਵ ਨੰਦਾ, ਸਰਪ੍ਰਸਤ ਓਮ ਪ੍ਰਕਾਸ਼ ਥਰੇਜਾ, ਸਰਪ੍ਰਸਤ ਮੋਹਨ ਲਾਲ ਸਚਦੇਵਾ, ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਕੈਸੀਅਰ ਰਾਮ ਲਾਲ ਕੋਸਲ, ਨਰੇਸ਼ ਸਚਦੇਵਾ, ਨਰਿੰਦਰ ਕੁਮਾਰ, ਮਨੋਹਰ ਲਾਲ ਹਸੀਜਾ ਮਨੋਹਰ ਲਾਲ ਥਰੇਜਾ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ