ਭਾਰਤ ਵਿਕਾਸ ਪੀ੍ਸ਼ਦ ਨੇ ਵਿਰਧ ਆਸ਼ਰਮ ਵਿੱਚ ਸੰਸਕ੍ਰਿਤੀ ਸਪਤਾਹ ਦਾ ਲਗਾਇਆ ਆਖਰੀ ਪੋ੍ਜੈਕਟ।

ਬੱਸੀ ਪਠਾਣਾ, ਉਦੇ ਧੀਮਾਨ:  ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਸੇਵਾ ਪ੍ਮੁੱਖ ਵਿਨੋਦ ਸ਼ਰਮਾ ਦੀ ਦੇਖਰੇਖ ਹੇਠ ਸੰਸਕ੍ਰਿਤੀ ਸਪਤਾਹ ਦੇ ਤਹਿਤ ਆਪਣਾ ਆਖਰੀ ਪੋ੍ਜੈਕਟ ਲਗਾਇਆ ਜਿਸ ਵਿੱਚ ਵਿਰਧ ਆਸ਼ਰਮ ਵਿੱਚ ਫਲ ਵੰਡੇ ਗਏ ਓਥੇ ਹੀ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਗੱਲਬਾਤ ਕਰਦਿਆਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਸੇਵਾ ਪ੍ਮੁੱਖ ਵਿਨੋਦ ਸ਼ਰਮਾ ਨੇ ਕਿਹਾ ਕਿ ਉਹ ਲੋਕ ਖੁਸ਼ਨਸੀਬ ਹੁੰਦੇ ਹਨ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਸੰਸਾਰ ਵਿੱਚ ਕੀਤੇ ਵੀ ਵਿਰਧ ਆਸ਼ਰਮ ਨਹੀਂ ਹੋਣੇ ਚਾਹੀਦੇ ਕਿਉਂਕਿ ਮਾਂ ਬਾਪ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਤੇ ਉਹ ਲੋਕ ਬੜੇ ਬਦਨਸੀਬ ਹੁੰਦੇ ਹਨ ਜੋ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਕਿਉਂਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਲਾਡਾ ਨਾਲ ਪਾਲਦੇ ਹਨ, ਉਹਨਾਂ ਨੂੰ ਉੱਚ ਪੱਧਰ ਦੀ ਸਿਖਿਆ ਦਵਾਉਂਦੇ ਹਨ ਜਿਸ ਲਈ ਮਾਪੇ ਆਪਣੇ ਸੁਪਨੇ, ਆਪਣੀਆਂ ਸਧੱਰਾਂ ਤਕ ਕੁਰਬਾਨ ਕਰ ਦਿੰਦੇ ਹਨ ਪਰ ਬਦਕਿਸਮਤੀ ਉਹੀ ਬੱਚੇ ਆਪਣੇ ਮਾਂ ਬਾਪ ਦੇ ਬੁਡਾਪੇ ਦਾ ਸਹਾਰਾ ਬਨਣ ਦੀ ਬਜਾਏ ਉਹਨਾਂ ਨੂੰ ਵਿਰਧ ਆਸ਼ਰਮ ਵਿੱਚ ਛੱਡ ਜਾਂਦੇ ਹਨ ਜਦ ਕਿ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਨਿਧੀ ਭੰਡਾਰੀ ਨੇ ਇਸੀ ਦਿਨ ਆਪਣੀ ਵਿਆਹ ਦੀ ਵਰੇਗੰਢ ਦੇ ਮੋਕੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵਿਰਧ ਆਸ਼ਰਮ ਦੇ ਪ੍ਧਾਨ ਸੁਨੀਲ ਰੈਨਾ ਨੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਹਰ ਸਾਲ ਜੋ ਸੇਵਾ ਦੇ ਪੋ੍ਜੈਕਟ ਲਗਾਏ ਜਾਂਦੇ ਹਨ ਓਹ ਸ਼ਲਾਘਾਯੋਗ ਹੈ। ਇਸ ਮੌਕੇ ਮਹਿਲਾਂ ਮੁੱਖੀ ਮੀਨੂ ਬਾਲਾ, ਨਿਧੀ ਭੰਡਾਰੀ, ਮਿਨਾਕਸ਼ੀ ਸੋਨੀ, ਵੀਨਾ ਰਾਣੀ, ਰੀਨਾ ਮਲਹੋਤਰਾ, ਨੀਰੂ ਸੋਨੀ, ਡਿੰਪਲ ਰਾਣੀ, ਹਿਤੂ ਸੁਰਜਨ, ਮਨੀਸ਼ਾ ਅਰੋੜਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ, ਜੈ ਕਿ੍ਸ਼ਨ, ਅਨਿਲ ਕੁਮਾਰ, ਰਵਿੰਦਰ ਰਿੰਕੁ, ਰੁਪਿੰਦਰ ਸੁਰਜਨ, ਅਤੇ ਪ੍ਦੀਪ ਮਲਹੋਤਰਾ ਹਾਜ਼ਰ ਰਹੇ।

Leave a Reply

Your email address will not be published. Required fields are marked *