ਭਾਜਪਾ ਮੰਡਲ ਬੱਸੀ ਪਠਾਣਾਂ ਦੇ ਵਰਕਰਾਂ ਦੀ ਹੋਈ ਮੀਟਿੰਗ

ਬੱਸੀ ਪਠਾਣਾਂ,ਉਦੇ ਧੀਮਾਨ : ਭਾਰਤੀ ਜਨਤਾ ਪਾਰਟੀ ਮੰਡਲ ਬੱਸੀ ਪਠਾਣਾ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਦੀ ਪ੍ਰਧਾਨਗੀ ਹੇਠ ਪੁਰਾਣੀ ਅਨਾਜ ਮੰਡੀ ਵਿੱਖੇ ਹੋਈ। ਜਿਸ ਵਿੱਚ ਭਾਜਪਾ ਜਿਲ੍ਹਾ ਦਫ਼ਤਰ ਇੰਚਾਰਜ ਕ੍ਰਿਸ਼ਨ ਕੁਮਾਰ ਵਰਮਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਤੇ ਮੰਡਲ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ ਨੇ ਕਿਹਾ ਕਿ ਅੱਜ ਸਮੁੱਚਾ ਸਮਾਜ ਰਾਜਨੀਤਿਕ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਦੁਖੀ ਹੈ ਅਤੇ ਪੰਜਾਬ ਦੇ ਲੋਕ ਹੋਣ ਪੰਜਾਬ ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਲਈ ਸਮੂਹ ਵਰਕਰਾਂ ਨੂੰ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਬੂਥ ਪੱਧਰ ਤੱਕ ਘਰ-ਘਰ ਜਾ ਕੇ ਸਮਾਜ ਦੇ ਹਰ ਵਰਗ ਨੂੰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਮਾਸਟਰ ਪ੍ਰਕਾਸ਼ ਸਿੰਘ, ਹਰੀਸ਼ ਥਰੇਜਾ, ਸੋਹਨ ਲਾਲ ਮੈਨਰੋ, ਕੁਲਦੀਪ ਪਾਠਕ,ਬਲਵਿੰਦਰ ਬਾਂਸਲ,ਅਨਿਲ ਲੂੰਬਾ ,ਸ਼ ਬਲਜਿੰਦਰ ਸਿੰਘ ਪਿੰਡ ਅਬਦੁੱਲਾਪੁਰ, ਕਸ਼ਮੀਰ ਸਿੰਘ ਪਿੰਡ ਬਹਿਰਾਮਪੁਰ, ਨਰਵੀਰ ਧੀਮਾਨ ਜੋਨੀ ,ਰਾਕੇਸ਼ ਧੀਮਾਨ ਸੰਦੀਪ ਬਾਂਸਲ, ਸੰਦੀਪ ਸਿੰਗਲਾ, ਸੰਜੀਵ ਗਾਂਧੀ,ਹਰਿੰਦਰਪਾਲ ਸਿੰਘ ਹੈਪੀ ਸਰਪੰਚ ਪਿੰਡ ਬਹਿਰਾਮਪੁਰ,ਤਰੁਣ ਸੇਠੀ,ਹਰਮੇਸ਼ ਸ਼ਰਮਾ ਤੋਂ ਇਲਾਵਾ ਮੰਡਲ ਦੇ ਕਈ ਮੈਂਬਰ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ