ਬਾਬਾ ਬੁੱਧ ਦਾਸ ਜੀ ਦੀ ਬਰਸੀ ਮਨਾਈ

ਬੱਸੀ ਪਠਾਣਾਂ,ਉਦੇ ਧੀਮਾਨ: ਸਭ ਤੋਂ ਪੁਰਾਣੀ ਬਾਬਾ ਬੁੱਧ ਦਾਸ ਲੰਗਰ ਕਮੇਟੀ ਫ਼ਤਹਿਗੜ ਸਾਹਿਬ ਵੱਲੋਂ ਕਮੇਟੀ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਦੀ ਅਗਵਾਈ ਹੇਠ ਬਾਬਾ ਬੁੱਧ ਦਾਸ ਜੀ ਦੀ 57ਵੀ ਸਲਾਨਾ ਬਰਸੀ ਫਤਿਹਗੜ੍ਹ ਸਾਹਿਬ ਨੇੜੇ ਪਿੰਡ ਤਲਾਣੀਆਂ ਵਿਖੇ ਮਨਾਈ ਗਈ। ਧਾਰਮਿਕ ਸਮਾਰੋਹ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਅਵੀਨਾਸ਼ੀ ਸਿੰਘ ਜੱਥੇਂ ਵਲੋਂ ਕੀਰਤਨ ਕਰਦਿਆਂ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਬੁੱਧ ਦਾਸ ਜੀ ਦੇ ਪਿੰਡ ਲੌਂਗੋਵਾਲ ਤੋਂ ਮਿੰਟਾਂ ਬਰਾੜ, ਗਾਬੀ ਬਰਾੜ, ਚਮਕੌਰ ਸਿੰਘ ਬਰਾੜ, ਮਨਪ੍ਰੀਤ ਬਰਾੜ, ਕਲਾ ਬਰਾੜ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਨੇ ਦੱਸਿਆ ਕਿ ਬਾਬਾ ਬੁੱਧ ਦਾਸ ਜੀ ਦੀ ਬਰਸੀ ਮੌਕੇ ਇਹ ਸਮਾਗਮ ਲੰਗਰ ਕਮੇਟੀ ਮੈਂਬਰਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਬਲਦੇਵ ਸਿੰਘ, ਅਮਰਜੀਤ ਸਿੰਘ, ਭਾਗ ਸਿੰਘ ਲੰਬਰਦਾਰ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਲੰਬਰਦਾਰ,ਅਵਤਾਰ ਸਿੰਘ ਪਿੰਡ ਖਾਲਸਪੁਰ,ਬਲਦੇਵ ਕ੍ਰਿਸ਼ਨ, ਸਾਬਕਾ ਕੌਂਸਲਰ ਰਵਿੰਦਰ ਕੁਮਾਰ ਪੱਪੂ,ਨੇਤਰ ਸਿੰਘ, ਚਰਨ ਸਿੰਘ, ਕਸ਼ਮੀਰਾ ਸਿੰਘ, ਸੁਰਿੰਦਰ ਸਿੰਘ, ਪ੍ਰਿੰਸ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ