ਰੂਹਾਨੀਅਤ ਤੋਂ ਇਨਸਾਨੀਅਤ ਦਾ ਰੂਪ ਨਿਰੰਕਾਰੀ ਖੂਨਦਾਨ ਕੈਂਪ

ਕੁੱਲ 236 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ

ਮਨੀਮਾਜਰਾ, ਰੂਪ ਨਰੇਸ਼:

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਮੌਲੀ ਜਾਗਰਾਂ ਮਨੀਮਾਜਰਾ ਵਿਖੇ ਸੰਤ ਨਿਰੰਕਾਰੀ ਮਿਸ਼ਨ ਦੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੀ ਜੇ.ਪੀ. ਚੱਢਾ ਜੀ, ਸ੍ਰੀ ਸ਼ੁਭਕਰਨ ਜੀ, ਉਪ ਮੁੱਖ ਸੰਚਾਲਕ , ਸੰਤ ਨਿਰੰਕਾਰੀ ਸੇਵਾਦਲ ਵਿਭਾਗ ਅਤੇ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਸਾਂਝੇ ਤੌਰ ‘ਤੇ ਕੀਤਾ। ਅੱਜ ਖੂਨਦਾਨ ਕੈਂਪ ਦੌਰਾਨ ਕੁੱਲ 236 ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਭੈਣਾਂ ਨੇ ਵੀ ਖੂਨਦਾਨ ਕੀਤਾ।

ਇਸ ਮੌਕੇ ਸ਼੍ਰੀ ਜੇ.ਪੀ. ਚੱਡਾ ਜੀ ਉਪ ਮੁੱਖ ਸੰਚਾਲਕ ਨੇ ਖੂਨਦਾਨੀਆਂ ਦਾ ਮਨੋਬਲ ਵਧਾਉਂਦੇ ਹੋਏ ਕਿਹਾ ਕਿ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਧਿਆਤਮਿਕਤਾ ਰਾਹੀਂ ਮਨੁੱਖਤਾ ਦੀ ਭਾਵਨਾ ਨੂੰ ਗ੍ਰਹਿਣ ਕਰਨ ਦੀ ਗੱਲ ਕਰ ਰਹੇ ਹਨ। ਉਸੇ ਦੀ ਉੱਤਮ ਮਿਸਾਲ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਜਾ ਰਹੇ ਖੂਨਦਾਨ ਕੈਂਪ ਹਨ। ਮਨੁੱਖਤਾ ਨੂੰ ਇੱਕ ਧਾਗੇ ਵਿੱਚ ਸੁਰੱਖਿਅਤ ਰੱਖਣ ਦਾ ਇਹ ਇੱਕ ਵਧੀਆ ਤਰੀਕਾ ਹੈ।

ਇਸ ਮੌਕੇ ਸਥਾਨਕ ਮੁਖੀ ਅਮਰਜੀਤ ਸਿੰਘ ਜੀ ਨੇ ਸਮੂਹ ਪਤਵੰਤਿਆਂ ਅਤੇ ਖੂਨਦਾਨੀਆਂ ਦਾ ਖੂਨਦਾਨ ਕੈਂਪ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਕਥਨ ‘ਇਨਸਾਨ ਦਾ ਖੂਨ , ਨਾਲੀਆਂ ‘ਚ ਨਹੀਂ’ ‘ ਨਾੜੀਆਂ ‘ਚ ਵਹਿਣਾ ਚਾਹੀਦਾ ਹੈ। ਨਿਰੰਕਾਰੀ ਸ਼ਰਧਾਲੂ ਅੱਜ ਵੀ ਉਸੇ ਭਾਵਨਾ ਨਾਲ ਅਮਲ ਕਰ ਰਹੇ ਹਨ। ਜਿਸ ਦੀ ਪ੍ਰੇਰਨਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕੀਤੀ ਸੀ।

ਇਸ ਮੌਕੇ ਪੀ.ਜੀ.ਆਈ ਦੀ 16 ਮੈਂਬਰੀ ਟੀਮ ਡਾ: ਅੰਕਿਤਾ ਅਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ 16 ਦੀ 12 ਮੈਂਬਰੀ ਟੀਮ ਨੇ ਡਾ: ਨਿਕਿਤਾ ਦੀ ਅਗਵਾਈ ਹੇਠ ਖੂਨ ਦੇ ਯੂਨਿਟ ਇਕੱਤਰ ਕੀਤm

Leave a Reply

Your email address will not be published. Required fields are marked *