Home ਪੰਜਾਬ ਨਵੇਂ ਡੀ.ਐਸ.ਪੀ.ਨਾਲ ਕੀਤੀ ਮੁਲਾਕਾਤ

ਨਵੇਂ ਡੀ.ਐਸ.ਪੀ.ਨਾਲ ਕੀਤੀ ਮੁਲਾਕਾਤ

ਬੱਸੀ ਪਠਾਣਾ, ਉਦੇ ਧੀਮਾਨ: ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਸਮਾਜ ਦੇ ਭਲੇ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਨੇਬੱਸੀ ਪਠਾਣਾਂ ਵਿੱਖੇ ਨਵੇਂ ਆਏ ਡੀ.ਐਸ.ਪੀ.ਰਾਜ ਕੁਮਾਰ ਸ਼ਰਮਾ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ।ਸਭ ਤੋਂ ਪਹਿਲਾਂ ਸੰਸਥਾ ਦੇ ਮੈਬਰਾਂ ਵੱਲੋਂ ਨਵ ਨਿਯੁਕਤ ਡੀ.ਐਸ.ਪੀ. ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿਤੀ ਅਤੇ ਸਵਾਗਤੀ ਸਨਮਾਨ ਚਿੰਨ੍ਹ ਭੇਂਟ ਕੀਤਾ। ਸੰਸਥਾ ਦੇ ਚੇਅਰਮੈਨ ਸੁਨੀਲ ਰੈਣਾ ਤੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਨੇ ਸੰਸਥਾ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣੂ ਕਰਵਾਇਆ। ਜਿਸ ਨੂੰ ਸੁਣ ਕੇ ਡੀ.ਐਸ.ਪੀ. ਕਾਫੀ ਪ੍ਰਭਾਵਿਤ ਹੋਏ। ਡੀ.ਐਸ.ਪੀ ਰਾਜ ਕੁਮਾਰ ਸ਼ਰਮਾ ਨੇ ਕਿਹਾ ਸਮਾਜ ਸੇਵੀ ਸੰਸਥਾਵਾਂ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਆਮ ਲੋਕਾਂ ਵਿਚ ਮਹੱਤਵ ਪੂਰਨ ਕੜੀ ਦਾ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਜਨਰਲ ਸਕੱਤਰ ਪਰਵੀਨ ਕਪਿਲਾ,ਮੀਤ ਪ੍ਰਧਾਨ ਪੰਕਜ਼ ਭਨੋਟ, ਕੈਸ਼ੀਅਰ ਹਿਤੇਸ਼ ਸ਼ੁੱਕਲਾ ਹਾਜ਼ਰ ਸਨ|

LEAVE A REPLY

Please enter your comment!
Please enter your name here