ਪੰਜਾਬ ਸਰਕਾਰ ਕੀਮਤਾ ਚ ਵਾਧਾ ਵਾਪਿਸ ਲਵੇ – ਡਾ. ਸਿਕੰਦਰ ਸਿੰਘ

ਬੱਸੀ ਪਠਾਣਾ, ਉਦੇ ਧੀਮਾਨ: ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸੂਬਾ ਸਰਕਾਰ ਵੱਲੋਂ ਪੈਟਰੋਲ ਤੇ ਡੀਜਲ ਦੀਆਂ ਕੀਮਤਾ ਤੇ ਵੈਟ ਚ ਵਾਧਾ ਕੀਤੇ ਜਾਣ ਅਤੇ ਬਿਜਲੀ ਸਬ ਸਿਡੀ ਵਾਪਸ ਲਏ ਜਾਨ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਅੱਜ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਤੇ ਰੋਸ ਧਰਨੇ ਮਾਰੇ ਗਏ ਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ।ਇਸੇ ਤਹਿਤ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਜ਼ਿਲ੍ਹਾ ਪ੍ਰਧਾਨ ਡਾ. ਸਿਕੰਦਰ ਸਿੰਘ ਬਸੀ ਪਠਾਣਾ ਦੀ ਅਗਵਾਹੀ ਹੇਠ ਵਿਸ਼ਾਲ ਧਰਨਾ ਮਾਰਿਆ ਗਿਆ। ਜਿਸ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਸੂਬਾ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਚ ਕਰਮਵਾਰ 62 ਪੈਸੇ ਤੇ 92 ਪੈਸੇ ਪ੍ਰਤੀ ਲੀਟਰ ਦੇ ਕੀਤੇ ਵਾਧੇ ਦੀ ਕਰੜੀ ਅਲੋਚਨਾ ਕੀਤੀ । ਉਨ੍ਹਾਂ ਦੋਸ਼ ਲਾਇਆ ਕੇ ਇਸ ਨਾਲ ਕਿਸਾਨਾਂ ਵਿਓਪਾਰੀਆਂ ਮਜ਼ਦੂਰਾਂ ਤੇ ਆਮ ਲੋਕਾਂ ਉੱਤੇ ਕਰੋੜਾ ਦਾ ਬੋਝ ਪਵੇਗਾ ਤੇ ਮਹਿੰਗਾਈ ਦੀ ਮਾਰ ਝਲ ਰਹੀ ਸੂਬੇ ਦੀ ਜਨਤਾ ਦਾ ਹੋਰ ਕਚੁੰਮਰ ਨਿਕਲੇਗਾ।ਬੁਲਾਰਿਆ ਨੇ ਇਹ ਦੋਸ਼ ਵੀ ਲਾਇਆ ਕੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 3ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦਿਤੀ ਗਈ ਸੀ ।ਜਿਸ ਨੂੰ ਆਪ ਸਰਕਾਰ ਨੇ ਵਾਪਸ ਲੈ ਲਿਆ ਹੈ ।ਜਿਸ ਨਾਲ ਲੋਕਾਂ ਤੇ ਆਰਥਕ ਬੋਝ ਪੈਣਾ ਸੁਭਾਵਿਕ ਹੈ ।ਉਹਨਾਂ ਵੈਟ ਚ ਵਾਧੇ ਦਾ ਫ਼ੈਸਲਾ ਵਾਪਿਸ ਲੈਣ ਦੇ ਨਾਲ ਨਾਲ ਬਿਜਲੀ ਸਬਸਿਡੀ ਮੁੜ ਭਾਲ ਕੀਤੇ ਜਾਣ ਦੀ ਮੰਗ ਕੀਤੀ ।ਧਰਨੇ ਨੂੰ ਡਾਕਟਰ ਸਿਕੰਦਰ ਸਿੰਘ ਤੋ ਇਲਾਵਾ ਬਲਾਕ ਪ੍ਰਧਾਨ ਗੁਰਮਖ ਸਿੰਘ ਪੰਡਰਾਲੀ ਬਲਾਕ ਪ੍ਰਧਾਨ ਉਂਕਾਰ ਸਿੰਘ ,ਦਵਿੰਦਰ ਜਲ੍ਹਾ ,ਜਸਵੀਰ ਸਿੰਘ (ਸੈਕਟਰੀ ਪੰਜਾਬ ਯੂਥ ਕਾਂਗਰਸ )ਕਿਸ਼ੋਰੀ ਲਾਲ ,ਭਾਰਤ ਭੂਸ਼ਣ ,ਅਮਨ ਢੋਲੇਵਾਲ (ਜਨਰਲ ਸੈਕਟਰੀ ਪੰਜਾਬ ਮਹਿਲਾ ਕਾਂਗਰਸ ),ਅਮਰਜੀਤ ਜਿੰਘ , ਕੁਲਵੰਤ ਸਿੰਘ ਢਿੱਲੋਂ ,ਬਲਵੀਰ ਸਿੰਘ ,ਡਾ. ਹਰਪਾਲ ਸਲਾਣਾਅਤੇ ਖੁਸ਼ਵੰਤ ਰਾਏ ਥਾਪਰ ਨੇ ਵੀ ਸੰਬੋਧਨ ਕੀਤਾ ।ਧਰਨੇ ਉਪਰੰਤ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਕਰਦੇ ਹੋਏ ਜ਼ਿਲ੍ਹਾ ਵਧੀਕ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ