ਬੱਸੀ ਪਠਾਣਾਂ, ਉਦੇ ਧੀਮਾਨ: ਨਵ ਨਿਯੁਕਤ ਡੀ.ਐਸ.ਪੀ ਰਾਜ ਕੁਮਾਰ ਨੂੰ ਸਬ ਡਵੀਜ਼ਨ ਬੱਸੀ ਪਠਾਣਾਂ ਦਾ ਡੀ ਐਸ ਪੀ ਵਜੋਂ ਅਹੁਦਾ ਸੰਭਾਲਣ ਉਪਰੰਤ ਧੀਮਾਨ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਨੇ ਮੁਲਾਕਾਤ ਕੀਤੀ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਅਸ਼ੋਕ ਧੀਮਾਨ ਨੇ ਕਿਹਾ ਕਿ ਡੀ.ਐਸ.ਪੀ ਰਾਜ ਕੁਮਾਰ ਦੀ ਹੋਈ ਇਸ ਨਿਯੁਕਤੀ ਸਦਕਾ ਇਲਾਕੇ ਵਿੱਚੋ ਨਸ਼ਾ ਖਤਮ ਕਰਨ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਉਹ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਡੀਐਸਪੀ ਰਾਜ ਕੁਮਾਰ ਨੇ ਸਮੂਹ ਸ਼ਹਿਰ ਵਾਸੀਆ ਨੂੰ ਭਰੋਸਾ ਦਿੰਦੀਆ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਗਏ। ਉਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਨਸ਼ਾ ਖਤਮ ਕਰਕੇ ਬੱਸੀ ਪਠਾਣਾਂ ਸ਼ਹਿਰ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ|